‘ਦ ਖ਼ਲਸ ਬਿਊਰੋ : ਚੰਡੀਗੜ੍ਹ ਪ੍ਰਸ਼ਾਸਨ ‘ਚ ਫੇਰਬਦਲ ਹੋਣ ਜਾ ਰਿਹਾ ਹੈ। ਆਈਏਐਸ ਜਸਵਿੰਦਰ ਕੌਰ ਸਿੱਧੂ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਸੀਟਕੋ) ਦੇ ਐਮਡੀ ਦੇ ਅਹੁਦੇ ਤੋਂ ਸ਼ਨੀਵਾਰ ਨੂੰ ਫਾਰਗ ਹੋ ਜਾਣਗੇ। ਜਿਸ ਤੋਂ ਬਾਅਦ ਸਿਟਕੋ ਦੇ ਐਮਡੀ ਦਾ ਚਾਰਜ ਆਈਏਐਸ ਪੂਰਵਾ ਗਰਗ ਕੋਲ ਚਲਾ ਜਾਵੇਗਾ। ਆਈਏਐਸ ਪੂਰਵਾ ਗਰਗ ਸਿਟਕੋ ਦੇ ਵਧੀਕ ਐਮਡੀ ਹਨ ਪਰ ਹੁਣ ਉਹ ਇਸ ਦੇ ਨਾਲ ਐਮਡੀ ਦਾ ਵਾਧੂ ਚਾਰਜ ਸੰਭਾਲਣਗੇ।