ਬਿਊਰੋ ਰਿਪੋਰਟ (ਚੰਡੀਗੜ੍ਹ, 14 ਨਵੰਬਰ 2025): ਚੰਡੀਗੜ੍ਹ ਵਿੱਚ ਡੈਪੂਟੇਸ਼ਨ (Deputation) ’ਤੇ ਤਾਇਨਾਤ ਦੋ ਆਈ.ਏ.ਐੱਸ. (IAS) ਅਧਿਕਾਰੀਆਂ ਨੂੰ ਉਨ੍ਹਾਂ ਦੇ ਮੂਲ ਕਾਡਰ ਪੰਜਾਬ ਵਿੱਚ ਵਾਪਸ ਭੇਜ ਦਿੱਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ਵਿੱਚ ਹਰਸਹਿੰਦਰ ਪਾਲ ਸਿੰਘ ਬਰਾੜ ਅਤੇ ਰੁਬਿੰਦਰਜੀਤ ਸਿੰਘ ਬਰਾੜ ਸ਼ਾਮਲ ਹਨ।

ਜਿਨ੍ਹਾਂ ਵਿਭਾਗਾਂ ਦੀ ਜ਼ਿੰਮੇਵਾਰੀ ਉਹ ਸੰਭਾਲ ਰਹੇ ਸਨ, ਉਹ ਹੁਣ ਪੀ.ਸੀ.ਐੱਸ. (PCS) ਅਧਿਕਾਰੀ ਅਮਨਦੀਪ ਸਿੰਘ ਅਤੇ ਐੱਚ.ਸੀ.ਐੱਸ. (HCS) ਅਧਿਕਾਰੀ ਰਾਧਿਕਾ ਸਿੰਘ ਨੂੰ ਸੌਂਪੀ ਗਈ ਹੈ। ਇਹ ਆਰਡਰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ।
ਪੀ.ਸੀ.ਐੱਸ. ਅਧਿਕਾਰੀ ਅਮਨਦੀਪ ਸਿੰਘ: ਨੂੰ ਡਾਇਰੈਕਟਰ ਸਕੂਲ ਸਿੱਖਿਆ ਅਤੇ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ (ਡਿਪਟੀ ਆਬਕਾਰੀ ਤੇ ਕਰ ਕਮਿਸ਼ਨਰ-ਕਮ-ਕਲੈਕਟਰ, ਆਬਕਾਰੀ) ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ।
ਐੱਚ.ਸੀ.ਐੱਸ. ਅਧਿਕਾਰੀ ਰਾਧਿਕਾ ਸਿੰਘ ਨੂੰ ਡਾਇਰੈਕਟਰ, ਉੱਚ ਸਿੱਖਿਆ, ਡਾਇਰੈਕਟਰ, ਤਕਨੀਕੀ ਸਿੱਖਿਆ, ਪ੍ਰੋਜੈਕਟ ਏਜੂਸਿਟੀ, ਕੰਟਰੋਲਰ-ਕਮ-ਜੁਆਇੰਟ ਸਕੱਤਰ (ਪ੍ਰਿੰਟਿੰਗ ਅਤੇ ਸਟੇਸ਼ਨਰੀ) ਅਤੇ ਜੁਆਇੰਟ ਸਕੱਤਰ (ਸਹਿਕਾਰਤਾ) ਦਾ ਕਾਰਜਭਾਰ ਵਾਧੂ ਤੌਰ ’ਤੇ ਸੌਂਪਿਆ ਗਿਆ ਹੈ।


