Punjab

ਪੰਜਾਬ ਦੇ ਇਸ ਸ਼ਹਿਰ ‘ਚ ਭਾਰਤ ਦਾ ਸਭ ਤੋਂ ਮਹਿੰਗਾ ਟਮਾਟਰ !

ਬਿਊਰੋ ਰਿਪੋਰਟ : ਪੰਜਾਬ,ਹਿਮਾਚਲ ਵਿੱਚ ਹੜ੍ਹ ਦਾ ਅਸਰ ਹੁਣ ਸਬਜੀਆਂ ‘ਤੇ ਪੈਣਾ ਸ਼ੁਰੂ ਹੋ ਗਿਆ ਹੈ। ਬਾਜ਼ਾਰ ਵਿੱਚ ਸਬਜੀਆਂ ਹੈ ਹੀ ਨਹੀਂ ਹਨ । ਜੋ ਹੈ ਉਸ ਦੀ ਕੀਮਤ ਅਸਮਾਨ ਤੱਕ ਪਹੁੰਚ ਗਈ ਹੈ । ਖਾਸ ਕਰਕੇ ਟਮਾਟਮ ਦਾ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ । ਚੰਡੀਗੜ੍ਹ ਦੀ ਮੰਡੀ ਵਿੱਚ ਟਮਾਟਰ ਦੇਸ਼ ਵਿੱਚ ਸਭ ਤੋਂ ਮਹਿੰਗਾ ਵਿੱਕ ਰਿਹਾ ਹੈ। ਇੱਥੇ ਟਮਾਟਰ ਦੀ ਕੀਮਤ 350 ਰੁਪਏ ਕਿਲੋ ਪਹੁੰਚ ਗਈ ਹੈ

ਸੈਕਟਰ 26 ਸਬਜੀ ਮੰਡੀ ਵਿੱਚ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਿਜ ਮੋਹਨ ਨੇ ਦੱਸਿਆ ਹੈ ਕਿ ਹਿਮਾਚਲ ਅਤੇ ਪੰਜਾਬ ਵਿੱਚ ਭਾਰੀ ਮੀਂਹ ਨਾਲ ਟਮਾਟਰ ਦੀ ਫਸਲ ਸੜ ਗਈ ਹੈ । ਬਰਸਾਤ ਦੇ ਦੌਰਾਨ ਕਿਸਾਨ ਖੇਤ ਵਿੱਚ ਕੰਮ ਨਹੀਂ ਕਰ ਪਾਏ । ਜੋ ਮਾਲ ਖੇਤਾਂ ਵਿੱਚੋ ਨਿਕਲ ਦਾ ਸੀ । ਉਹ ਰਸਤਾ ਬੰਦ ਹੋਣ ਦੇ ਕਾਰਨ ਚੰਡੀਗੜ੍ਹ ਨਹੀਂ ਪਹੁੰਚ ਸਕੇਗਾ । ਇਨ੍ਹਾਂ ਦੋਵਾਂ ਦੀ ਵਜ੍ਹਾ ਕਰਕੇ ਟਮਾਟਰ ਸਮੇਤ ਹੋਰ ਸਬਜੀਆਂ ਦੀ ਕੀਮਤ ਵਿੱਚ ਉਛਾਲ ਆਇਆ ਹੈ ।

ਪੰਜ ਦਿਨ ਵਿੱਚ ਕੀਮਤਾਂ ਵਿੱਚ ਉਛਾਲ ਆਇਆ

5 ਦਿਨ ਪਹਿਲਾਂ ਹੁਣ ਦੀ ਕੀਮਤ
ਟਮਾਟਰ 200 ਰੁਪਏ ਕਿਲੋ 350 ਰੁਪਏ ਕਿਲੋ
ਅਦਰਕ 180 ਰੁਪਏ ਕਿਲੋ 250 ਰੁਪਏ ਕਿਲੋ
ਗੋਬੀ 50 ਰੁਪਏ ਕਿਲੋ 200 ਰੁਪਏ ਕਿਲੋ
ਮਟਰ 50-60 ਰੁਪਏ ਕਿਲੋ 80 ਤੋਂ 90 ਰੁਪਏ ਕਿਲੋ

ਮੰਡੀ ਵਿੱਚ ਟਮਾਟਰ ਦੀ ਖੁਦਰਾ ਕੀਮਤ 300 ਤੋਂ 350 ਰੁਪਏ ਕਿਲੋ ਹੈ ਜਦਕਿ ਦੇਸ਼ ਦੇ ਹੋਰ ਮਹਾਨਗਰਾਂ ਵਿੱਚ ਟਮਾਟਰ ਖੁਦਰਾ ਬਾਜ਼ਾਰ ਵਿੱਚ 140 ਤੋਂ 150 ਰੁਪਏ ਕਿਲੋ ਮਿਲ ਰਿਹਾ ਹੈ । ਚੰਡੀਗੜ੍ਹ ਮੰਡੀ ਵਿੱਚ ਟਮਾਟਰ ਦਾ ਥੋਕ ਭਾਅ 250 ਰੁਪਏ ਪ੍ਰਤੀ ਕਿਲੋ ਹੈ।ਥੋਕ ਵਿੱਚ 20 ਤੋਂ 25 ਰੁਪਏ ਕਿਲੋ ਵਾਲਾ ਇੱਕ ਕ੍ਰੇਟ 5 ਤੋਂ 6 ਹਜ਼ਾਰ ਰੁਪਏ ਵਿੱਚ ਵਿੱਕ ਰਿਹਾ ਹੈ ।

ਪ੍ਰਸ਼ਾਸਨ ਦੀ ਮਨਮਾਨੀ ਨਾਲ ਕੀਮਤ ਵਧੀ

ਮੰਡੀ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਮਨਮਾਨੀ ਦੀ ਵਜ੍ਹਾ ਕਰਕੇ ਜਨਤਾ ਦੇ ਸਿਰ ‘ਤੇ ਮਹਿੰਗਾਈ ਦੀ ਮਾਰ ਪਈ ਹੈ । ਸਬਜੀ ਮੰਡੀ ਵਿੱਚ ਮਾਲ ਦੀ ਸੁਰੱਖਿਆ ਦੇ ਲਈ ਪ੍ਰਸ਼ਾਸਨ ਨੂੰ ਸੈਡ ਨਾ ਹਟਾਉਣ ਦੀ ਅਪੀਲ ਕੀਤੀ ਪਰ ਬਰਸਾਤ ਤੋਂ ਠੀਕ ਪਹਿਲਾਂ ਨੋਟਿਸ ਜਾਰੀ ਕਰ ਦਿੱਤਾ ਗਿਆ । ਆੜਤੀਆਂ ਨੇ ਮਾਲ ਖਰਾਬ ਹੋਣ ਦੇ ਡਰ ਤੋਂ ਜ਼ਿਆਦਾ ਟਮਾਟਰ ਨਹੀਂ ਮੰਗਵਾਇਆ ਜਿਸ ਦੀ ਵਜ੍ਹਾ ਕਰਕੇ ਟਮਾਟਰ ਸਮੇਤ ਹੋਰ ਸਬਜੀਆਂ ਦੀ ਕੀਮਤ ਅਸਮਾਨ ‘ਤੇ ਪਹੁੰਚ ਗਈ ।