Punjab

2023 ‘ਚ ਚੰਡੀਗੜ੍ਹ ਬਣਿਆ ਚਲਾਨ ਸਿੱਟੀ !

ਬਿਉਰੋ ਰਿਪੋਰਟ : ਸਿੱਟੀ ਬਿਊਟੀਫੁੱਲ ਚੰਡੀਗੜ੍ਹ ਆਪਣੀ ਖੂਬਸੂਰਤੀ ਦੇ ਨਾਲ ਸਖਤ ਟਰੈਫਿਕ ਨਿਯਮਾਂ ਲਈ ਵੀ ਜਾਣਿਆ ਜਾਂਦਾ ਹੈ । ਪਰ 2023 ਵਿੱਚ ਸ਼ਹਿਰ ਵਿੱਚ ਕੱਟੇ ਰਿਕਾਰਡ ਚਲਾਨਾਂ ਤੋਂ ਬਾਅਦ ਟਰੈਫਿਕ ਪੁਲਿਸ ਨੇ ਜਿਹੜਾ ਸਖਤ ਸੁਨੇਹਾ ਦਿੱਤਾ ਹੈ ਉਹ ਤੋਂ ਬਾਅਦ ਸ਼ਾਇਦ ਹੀ ਕਿਸੇ ਦੀ ਹਿੰਮਤ ਹੋ ਸਕੇਗੀ ਕਿ ਉਹ ਟਰੈਫਿਕ ਨਿਯਮਾਂ ਦੀ ਅਣਦੇਖੀ ਕਰ ਸਕੇ।

ਟਰੈਫਿਕ ਪੁਲਿਸ ਨੇ ਇਸ ਸਾਲ ਦਾ ਜਿਹੜਾ ਰਿਪੋਰਟ ਕਾਡ ਜਾਰੀ ਕੀਤਾ ਹੈ,ਉਸ ਨੇ ਚੰਡੀਗੜ੍ਹ ਵਿੱਚ ਚਲਾਨ ਸਿੱਟੀ ਬਣਾ ਦਿੱਤਾ ਹੈ । ਅੰਕੜਿਆ ਮੁਤਾਬਿਕ 12 ਲੱਖ ਦੀ ਅਬਾਦੀ ਵਾਲੇ ਚੰਡੀਗੜ੍ਹ ਵਿੱਚ 2023 ਵਿੱਚ 9,26,380 ਚਲਾਨ ਕੱਟੇ ਗਏ ਹਨ। ਜਦਕਿ ਇਸ ਤੋਂ ਪਹਿਲਾਂ 2021 ਵਿੱਚ 2,32,319 ਚਲਾਨ ਕੱਟੇ ਗਏ ਸਨ। 2022 ਵਿੱਚ 6 ਲੱਖ 2 ਹਜ਼ਾਰ 545 ਚਲਾਨ ਕੱਟੇ ਸਨ। 9 ਲੱਖ ਤੋਂ ਵੱਧ ਚਾਲਾਨਾਂ ਤੋਂ ਚੰਡੀਗੜ੍ਹ ਪ੍ਰਸ਼ਾਸਨ ਨੇ 10 ਕਰੋੜ 31 ਲੱਖ 68 ਹਜ਼ਾਰ 653 ਰੁਪਏ ਕਮਾਏ ਹਨ । ਚਲਾਨ ਦੌਰਾਨ ਟਰੈਫਿਕ ਪੁਲਿਸ ਨੇ 9,398 ਗੱਡੀਆਂ ਜ਼ਬਤ ਕੀਤੀਆਂ ਹਨ। ਓਵਰਸਪੀਡਿੰਗ ਦੇ ਚਾਲਾਨ 2 ਲੱਖ ਦੇ ਕਰੀਬ ਕੱਟੇ ਗਏ ਹਨ। ਜ਼ੈਬਰਾ ਕ੍ਰਾਸਿੰਗ ਦੇ ਚਾਲਾਨ 1 ਲੱਖ 22 ਹਜ਼ਾਰ ਕੱਟੇ ਗਏ