The Khalas Tv Blog Punjab ਪੰਜਾਬ ਦੇ 40 ਸਰਕਾਰੀ ਸੂਕਲ ਦੇ ਵਿਦਿਆਰਥੀ ਚੰਦਰਯਾਨ 3 ਦੀ ਲਾਂਚਿੰਗ ਸਮੇਂ ਰਹੇ ਮੌਜੂਦ !
Punjab

ਪੰਜਾਬ ਦੇ 40 ਸਰਕਾਰੀ ਸੂਕਲ ਦੇ ਵਿਦਿਆਰਥੀ ਚੰਦਰਯਾਨ 3 ਦੀ ਲਾਂਚਿੰਗ ਸਮੇਂ ਰਹੇ ਮੌਜੂਦ !

ਬਿਊਰੋ ਰਿਪੋਰਟ: ਇੰਡੀਅਨ ਸਪੇਸ ਰਿਸਰਚ ਆਰਗੇਨਾਇਜੇਸ਼ਨ ਯਾਨੀ ਇਸਰੋ ਨੇ ਸ਼ੁੱਕਰਵਾਰ ਦੁਪਹਿਰ 2 ਵਜਕੇ 35 ਮਿੰਟ ‘ਤੇ ਚੰਦਰਯਾਨ 3 ਮਿਸ਼ਨ ਲਾਂਚ ਕੀਤਾ ਹੈ । ਆਂਧਰਾ ਦੇ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ LVM3-M4 ਰਾਕੇਟ ਦੇ ਜ਼ਰੀਏ ਚੰਦਰਯਾਨ ਨੂੰ ਸਪੇਸ ਵਿੱਚ ਭੇਜਿਆ ਗਿਆ । 16 ਮਿੰਟ ਬਾਅਦ ਚੰਦਰਯਾਨ ਪ੍ਰਿਥਵੀ ਵਿੱਚ ਸਫਲਤਾ ਨਾਲ ਪਹੁੰਚ ਗਿਆ । ਇਸਰੋ ਚੀਫ ਐੱਸ ਸੋਮਨਾਤ ਨੇ ਲਾਂਚ ਦੇ ਬਾਅਦ ਕਿਹਾ ਚੰਦਰਯਾਨ ਨੇ ਚੰਦਰਮਾ ਵੱਲ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਹੈ। 23 ਅਗਸਤ ਦੀ ਸ਼ਾਮ 5 ਵਜਕੇ 47 ਮਿੰਟ ਇਹ ਚੰਦਰਮਾ ‘ਤੇ ਉਤਰੇਗਾ । ਉਧਰ ਪੰਜਾਬ ਦੇ 40 ਵਿਦਿਆਰਥੀਆਂ ਨੂੰ ਇਤਿਹਾਸਕ ਪੱਲ ਦਾ ਗਵਾ ਬਣਨ ਦਾ ਮੌਕਾ ਮਿਲਿਆ । ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਵਿਦਿਆਰਥੀਆਂ ਦੇ ਨਾਲ ਸ੍ਰੀਹਰੀਕੋਟਾ ਵਿੱਚ ਮੌਜੂਦ ਸਨ । ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਿੱਖਿਆ ਮਾਡਲ ਹੈ । ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀ ਨੇ ਚੰਦਰਯਾਨ 3 ਦੇ ਲਾਂਚਿੰਗ ਦੌਰਾਨ ਸ੍ਰੀਹਰੀਕੋਟਾ ਹਾਜ਼ਰ ਰਹਿਕੇ ਆਪਣਾ ਤਜ਼ੁਰਬਾ ਸਾਂਝਾ ਕੀਤਾ’ ।

ਚੰਦਰਯਾਨ 3 ਸਪੇਸਕਰਾਫ ਵਿੱਚ ਲੈਂਡਰ,ਰੋਵਰ ਅਤੇ ਪ੍ਰੋਪਲਸ਼ਨ ਮਾਡਯੂਲ ਹੈ । ਲੈਂਡਰ ਅਤੇ ਰੋਵਰ ਚੰਨ ਦੇ ਸਾਊਥ ਪੋਲ ‘ਤੇ ਉਤਰੇਗਾ ਅਤੇ 14 ਦਿਨ ਤੱਕ ਉੱਥ ਖੋਜ ਕਰੇਗਾ । ਪ੍ਰੋਪਲਸ਼ਨ ਮਾਡਯੂਲ ਚੰਦਰਮਾ ਦੇ ਆਰਬਿਟ ਵਿੱਚ ਰਹਿਕੇ ਧਰਤੀ ਤੋਂ ਆਉਣ ਵਾਲੀ ਰੇਡੀਏਸ਼ਨ ਦੀ ਖੋਜ ਕਰੇਗਾ। ਮਿਸ਼ਨ ਦੇ ਜ਼ਰੀਏ ਇਸਰੋ ਪਤਾ ਲਗਾਏਗਾ ਕਿ ਚੰਨ ‘ਤੇ ਕਿਵੇ ਭੂਚਾਲ ਆਉਂਦੇ ਹਨ । ਇਹ ਚੰਦਰਮਾ ‘ਤੇ ਮਿੱਟੀ ਦੀ ਖੋਜ ਕਰੇਗਾ ।

ਭਾਰਤ ਅਜਿਹਾ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ

ਜੇਕਰ ਮਿਸ਼ਨ ਸਫਲ ਰਿਹਾ ਤਾਂ ਅਮਰੀਕਾ,ਰੂਸ ਅਤੇ ਚੀਨ ਦੇ ਬਾਅਦ ਭਾਰਤ ਅਜਿਹਾ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ । ਅਮਰੀਕਾ ਅਤੇ ਰੂਸ ਦੋਵਾਂ ਦੇ ਚੰਦਰਮਾ ‘ਤੇ ਸਫਲ ਉਤਰਨ ਤੋਂ ਪਹਿਲਾਂ ਕਈ ਵਾਰ ਸਪੇਸ਼ ਕਰਾਫਟ ਕਰੈਸ਼ ਹੋਏ ਸਨ । ਚੀਨ 2013 ਵਿੱਚ ਚਾਂਗ ਈ-3 ਮਿਸ਼ਨ ਦੇ ਨਾਲ ਪਹਿਲੀ ਵਾਰ ਵਿੱਚ ਹੀ ਸਫਲ ਹੋ ਗਿਆ ਸੀ ।

ਆਦੀਪੁਰਸ਼ ਫਿਲਮ ਦੇ ਬਜਟ ਤੋਂ ਸਸਤਾ ਚੰਦਰਯਾਨ -3

ਚੰਦਰਯਾਨ 3 ਦਾ ਬਜਟ ਸਿਰਫ 615 ਕਰੋੜ ਰੁਪਏ ਦਾ ਹੈ । ਜਦਕਿ ਹਾਲ ਹੀ ਵਿੱਚ ਆਈ ਫਿਲਮ ਆਦੀਪੁਰਸ਼ ਦਾ ਕਾਸਟ 700 ਕਰੋੜ ਰੁਪਏ ਦੀ ਸੀ । ਯਾਨੀ ਚੰਦਰਯਾਨ 3 ਇਸ ਫਿਲਮ ਦੀ ਕੀਮਤ ਤੋਂ 85 ਕਰੋੜ ਸਸਤਾ ਹੈ। ਇਸ ਨਾਲ 4 ਸਾਲ ਪਹਿਲਾਂ ਭੇਜੇ ਗਏ ਚੰਦਰਯਾਨ 2 ਦੀ ਲਾਗਤ 603 ਕਰੋੜ ਰੁਪਏ ਸੀ । ਹਾਲਾਂਕਿ ਲਾਂਚਿੰਗ ‘ਤੇ ਵੀ 375 ਕਰੋੜ ਖਰਚ ਹੋਏ ਸਨ ।

 

Exit mobile version