‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕੇਂਦਰ ਸਰਕਾਰ ਦੇ ਕੱਲ੍ਹ ਤੋਂ ਝੋਨੇ ਦੀ ਖਰੀਦ ਵਾਲੇ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ। ਚੜੂਨੀ ਨੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਕਿ ਕੱਲ੍ਹ ਐਤਵਾਰ ਹੈ ਪਰ ਕੱਲ੍ਹ ਤੋਂ ਹੀ ਖਰੀਦ ਸ਼ੁਰੂ ਹੋਣੀ ਚਾਹੀਦੀ ਹੈ ਅਤੇ ਕਿਸੇ ਤਰ੍ਹਾਂ ਦਾ ਕਿਸਾਨਾਂ ਨਾਲ ਧੋਖਾ ਨਾ ਕੀਤਾ ਜਾਵੇ। ਜੇਕਰ ਕੱਲ੍ਹ ਖਰੀਦ ਸ਼ੁਰੂ ਨਾ ਹੋਈ ਤਾਂ ਪਰਸੋਂ ਸਾਨੂੰ ਸੜਕਾਂ ਜਾਮ ਕਰਨੀਆਂ ਪੈਣਗੀਆਂ। ਉਸਦੇ ਲਈ ਸਾਰੇ ਕਿਸਾਨ ਤਿਆਰ ਰਹਿਣ ਅਗਰ ਸਰਕਾਰ ਕੱਲ੍ਹ ਤੋਂ ਝੋਨੇ ਦੀ ਖਰੀਦ ਸ਼ੁਰੂ ਨਹੀਂ ਕਰਦੀ। ਇਸ ਲਈ ਹੁਣ ਅਸੀਂ ਸਾਰੇ ਸਿਆਸੀ ਲੀਡਰਾਂ ਦੇ ਘਰਾਂ ਦੇ ਅੱਗਿਉਂ ਆਪਣਾ ਧਰਨਾ ਸਮਾਪਤ ਕਰਦੇ ਹਾਂ। ਕਿਸਾਨ ਲੀਡਰ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਅਤੇ ਅੱਜ ਲੋਕਤੰਤਰ ਦੀ ਜਿੱਤ ਹੋਈ ਹੈ।