ਬਿਉਰੋ ਰਿਪੋਰਟ : ਚੰਡੀਗੜ੍ਹ ਜਾਂ ਸ੍ਰੀ ਆਨੰਦਪੁਰ ਸਾਹਿਬ ਆਉਣ ਵਾਲੇ ਲੋਕਾਂ ਨੂੰ ਹੁਣ ਹੋਟਲਾਂ ਵਿੱਚ ਜ਼ਿਆਦਾ ਜੇਬ੍ਹ ਢਿੱਲੀ ਨਹੀਂ ਕਰਨੀ ਪਏਗੀ। ਲੋਕਾਂ ਦੀ ਸਹੂਲਤ ਦੇ ਲਈ ਪੰਜਾਬ ਮੰਡੀ ਬੋਰਡ ਨੇ ਚੰਡੀਗੜ੍ਹ ਵਿੱਚ ਕਿਸਾਨ ਭਵਨ ਅਤੇ ਸ੍ਰੀ ਆਨੰਦਪੁਰ ਸਾਹਿਬ ਰੋਪੜ ਵਿੱਚ ਕਿਸਾਨ ਹਵੇਲੀ ਦੀ ਆਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਬਕਾਇਦਾ ਇੱਕ ਪੋਰਟਲ ਵੀ ਬਣਾਇਆ ਗਿਆ ਹੈ । ਜਿੱਥੇ ਅਸਾਨੀ ਨਾਲ ਬੁਕਿੰਗ ਹੋ ਜਾਵੇਗੀ । ਇਸ ਦਾ ਕਿਰਾਇਆ ਆਮ ਲੋਕਾਂ ਦੇ ਬਜਟ ਵਿੱਚ ਰਹੇਗੀ।
ਸੈਕਟਰ 35 ਸਥਿਤ ਕਿਸਾਨ ਭਵਨ 3 ਏਕੜ ਵਿੱਚ ਫੈਲਿਆ ਹੈ। ਇਸ ਵਿੱਚ 100 ਤੋਂ ਵੱਧ ਗੱਡੀਆਂ ਦੀ ਪਾਰਕਿੰਗ ਦੀ ਸੁਵਿਧਾ ਰਹੇਗੀ । ਇਹ ਪੂਰੀ ਤਰ੍ਹਾਂ AC ਹੈ । ਇਸ ਵਿੱਚ 40 ਬੈਡਰੂਮ ਹਨ। ਜਿਸ ਵਿੱਚ ਟੀਵੀ ਤੋਂ ਲੈਕੇ ਸਟਡੀ ਟੇਬਲ ਤੱਕ ਦੀ ਸੁਵਿਧਾ ਹੈ । ਇਸ ਤੋਂ ਇਲਾਵਾ ਰਾਵੀ ਅਤੇ ਚਿਨਾਵ 2 ਕਾਂਫਰੰਸ ਹਾਲ ਹਨ । ਇਸ ਵਿੱਚ 150 ਤੋਂ 1000 ਤੱਕ ਦੇ ਲੋਕਾਂ ਦੇ ਪ੍ਰੋਗਰਾਮ ਕਰਨ ਦੀ ਸੁਵਿਧਾ ਹੈ । ਇਸ ਕਿਸਾਨ ਹਵੇਲੀ ਵਿੱਚ 15 ਕਮਰੇ ਹਨ ।
ਲੋਕਾਂ ਨੂੰ ਬੁਕਿੰਗ ਦੇ ਲਈ ਹੁਣ ਮੰਡੀ ਮੋਰਡ ਵੱਲੋਂ ਬਣਾਈ ਗਈ ਵੈਬਸਾਈਟ kisanbhawan.emandikaran-pb.in ‘ਤੇ ਜਾਣਾ ਹੋਵੇਗਾ । ਇਸ ਵਿੱਚ ਲੋਕ ਆਪਣੀ ਸੁਵਿਧਾ ਮੁਤਾਬਿਕ ਬੁਕਿੰਗ ਕਰਵਾਉਣਗੇ ।