ਬਿਉਰੋ ਰਿਪੋਰਟ – ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਸਾਫ਼ ਕਰ ਦਿੱਤਾ ਹੈ ਕਿ NEET-UG ਪ੍ਰੀਖਿਆ ਰੱਦ ਕਰਨਾ ਸਹੀ ਨਹੀਂ ਹੋਵੇਗਾ। ਇਸ ਦੇ ਨਾਲ ਪ੍ਰੀਖਿਆ ਦੇਣ ਵਾਲੇ ਇਮਾਨਦਾਰ ਵਿਦਿਆਰਥੀ ਗੰਭੀਰ ਖ਼ਤਰੇ ਵਿੱਚ ਆ ਜਾਣਗੇ। ਕੇਂਦਰ ਨੇ ਅਦਾਲਤ ਵਿੱਚ ਦਾਖ਼ਲ ਆਪਣੇ ਹਲਫ਼ਨਾਮੇ ਵਿੱਚ ਕਿਹਾ ਕਿ ਪ੍ਰੀਖਿਆ ਵਿੱਚ ਹੋਈ ਗੜਬੜੀ ਦੀ ਜਾਂਚ CBI ਨੂੰ ਸੌਂਪ ਦਿੱਤੀ ਗਈ ਹੈ।
NEET ਪ੍ਰੀਖਿਆ ਵਿੱਚ 1563 ਵਿਦਿਆਰਥੀਆਂ ਦੇ ਗ੍ਰੇਸ ਨੰਬਰ ਨੂੰ ਲੈਕੇ ਵਿਵਾਦ ਹੋਇਆ ਸੀ। ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਇੰਨਾਂ ਵਿਦਿਆਰਥੀਆਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਅਤੇ ਮੁੜ ਤੋਂ ਪ੍ਰੀਖਿਆ ਲਈ, ਇਸ ਦੇ ਬਾਅਦ ਦੇਸ਼ ਵਿੱਚ 9 ਦਿਨਾਂ ਦੇ ਅੰਦਰ ਤਿੰਨ ਵੱਡੀਆਂ ਪ੍ਰੀਖਿਆ ਹੋਇਆ NCET, UGC NET ਅਤੇ CSIR UGC NET ਰੱਦ ਕੀਤੀਆਂ ਗਈਆਂ।
ਕੇਂਦਰ ਨੇ ਕਿਹਾ ਕਿ ਕੌਮਾਂਤਰੀ ਪੱਧਰ ‘ਤੇ ਗੜਬੜੀ ਹੋਣ ਦੇ ਕੋਈ ਵੱਡੇ ਸਬੂਤ ਨਹੀਂ ਮਿਲੇ ਹਨ ਇਸ ਲਈ ਪੂਰੀ ਪ੍ਰੀਖਿਆ ਅਤੇ ਪਹਿਲਾਂ ਤੋਂ ਐਲਾਨੇ ਨਤੀਜਿਆਂ ਨੂੰ ਰੱਦ ਕਰਨਾ ਠੀਕ ਨਹੀਂ ਹੋਵੇਗਾ। ਵੱਡੇ ਪੱਧਰ ‘ਤੇ ਉਹ ਵਿਦਿਆਰਥੀ ਵੀ ਹਨ ਜਿਨ੍ਹਾਂ ਨੇ
ਪ੍ਰੀਖਿਆ ਵਿੱਚ ਗੜਬੜੀ ਕੀਤੀ ਹੈ।
NTA ਨੇ ਸੁਪਰੀਮ ਕੋਰਟ ਵਿੱਚ ਕਿਹਾ ਕਿ ‘NEET-UG 2024’ ਪ੍ਰੀਖਿਆ ਨੂੰ ਰੱਦ ਕਰਨ ਖ਼ਿਲਾਫ਼ ਵੀ ਜਨਹਿਤ ਪਟੀਸ਼ਨ ਪਈ ਗਈ ਹੈ। ਪੇਪਰ ਲੀਕ ਦੀ ਕਥਿੱਤ ਘਟਨਾਵਾਂ ਦਾ ਪ੍ਰੀਖਿਆ ਦੇ ਆਪਰੇਸ਼ਨਸ ‘ਤੇ ਕੋਈ ਅਸਰ ਨਹੀਂ ਪੈਂਦਾ ਹੈ। ਇਸ ਪ੍ਰੀਖਿਆ ਨੂੰ ਪੂਰੇ ਧਿਆਨ ਨਾਲ ਕਰਵਾਇਆ ਜਾਂਦਾ ਹੈ। ਇਸ ਲਈ ਪ੍ਰੀਖਿਆ ਨੁੰ ਰੱਦ ਕਰਨ ਦਾ ਕੋਈ ਅਧਾਰ ਨਹੀਂ ਹੈ।

