Punjab

ਕੇਂਦਰ ਸਰਕਾਰ ਦੇ ਸਤਾਏ ਟ੍ਰਾਂਸਪੋਰਟਰਾਂ ਨੇ ਕਿਸਾਨ ਭਾਈਚਾਰੇ ਨਾਲ ਮਿਲ ਕੇ ਹੱਲਾ ਬੋਲਣ ਦੀ ਕੀਤੀ ਤਿਆਰੀ

‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਭਖੇ ਖੇਤੀ ਬਿੱਲਾਂ ਨੂੰ ਲੈ ਕੇ ਸੁਰਜੀਤ ਸਿੱਘ ਬੋਪਰਾਏ ਜੋ ਕਿ ਟ੍ਰਾਂਸਪੋਰਟ ਦੇ ਮੀਤ ਪ੍ਰਧਾਨ ਹਨ, ਨੇ ਸੂਬੇ ਦੇ ਸਮੂਹ ਟਰੱਕ ਆਪਰੇਟਰਾਂ ਅਤੇ ਟ੍ਰਾਂਸਪੋਰਟਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ 25 ਸਤੰਬਰ ਨੂੰ ਹੋਣ ਵਾਲੇ ਪੰਜਾਬ ਬੰਦ ‘ਚ ਸ਼ਾਮਲ ਹੋਣ।

ਸੁਰਜੀਤ ਸਿਘੰ ਬੋਪਰਾਏ ਨੇ ਕਿਹਾ ਕਿ ਕੇਂਦਰ ਵੱਲੋਂ  ਕਿਸਾਨਾਂ ਲਈ ਸੋਧੇ ਗਏ ਆਰਡੀਨੈਂਸ ਦੀ ਇਸ ਲਈ ਖੁੱਲ੍ਹਕੇ ਵਿਰੋਧਤਾ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਟ੍ਰਾਂਸਪੋਰਟ ਵਰਗ ਪਹਿਲਾਂ ਹੀ ਬਰਬਾਦ ਹੋ ਚੁੱਕਾ ਹੈ। ਬੋਪਰਾਏ ਨੇ ਦੱਸਿਆ ਕਿ ਟ੍ਰਾਂਸਪੋਰਟਰਾਂ ਦੇ ਸਿਰ ਮੜ੍ਹਿਆ ਗਿਆ 9 ਤੋਂ 10 ਰੁਪਏ ਦਾ ਟੋਲ ਟੈਕਸ ਵੀ ਟ੍ਰਾਂਸਪੋਰਟਰਾਂ ਨਾਲ ਇੱਕ ਵੱਡਾ ਧੱਕਾ ਕੀਤਾ ਗਿਆ ਸੀ ਅਤੇ ਹੁਣ ਕਿਸਾਨਾਂ ਦੇ ਸਿਰ ਇਹ ਆਰਡੀਨੈਂਸ ਮੜ੍ਹ ਦਿੱਤੇ ਗਏ ਹਨ।