‘ਦ ਖ਼ਾਲਸ ਬਿਊਰੋ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਸਰਕਾਰ ਦੀ ਲਾਪ੍ਰਵਾਹੀ ਕਾਰਨ ਕਰੋਨਾ ਮ ਮਾ ਰੀ ਦੌਰਾਨ 40 ਲੱਖ ਭਾਰਤੀਆਂ ਦੀ ਮੌ ਤ ਹੋਈ ਹੈ ਅਤੇ ਇੱਕ ਵਾਰ ਫਿਰ ਮੰਗ ਕੀਤੀ ਹੈ ਕਿ ਮ੍ਰਿਤਕਾਂ ਦੇ ਸਾਰੇ ਪਰਿਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਟਵਿੱਟਰ ‘ਤੇ ਸ੍ਰੀ ਗਾਂਧੀ ਨੇ ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਦਾ ਸਕ੍ਰੀਨਸ਼ੌਟ ਸਾਂਝਾ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਵਿਸ਼ਵਵਿਆਪੀ ਕੋਵਿਡ ਮੌ ਤਾਂ ਦੀ ਗਿਣਤੀ ਨੂੰ ਜਨਤਕ ਕਰਨ ਲਈ ਡਬਲਿਊਐੱਚਓ ਨੂੰ ਰੋਕ ਰਿਹਾ ਹੈ।
ਕਾਂਗਰਸ ਨੇਤਾ ਨੇ ਟਵੀਟ ਕਰਦਿਆਂ ਦੋ ਸ਼ ਲਗਾਇਆ,‘ਮੋਦੀ ਜੀ ਨਾ ਤਾਂ ਸੱਚ ਬੋਲਦੇ ਹਨ ਅਤੇ ਨਾ ਹੀ ਦੂਜਿਆਂ ਨੂੰ ਬੋਲਣ ਦਿੰਦੇ ਹਨ। ਉਹ ਹਾਲੇ ਵੀ ਝੂਠ ਬੋਲਦੇ ਨੇ ਕਿ ਆਕਸੀਜਨ ਦੀ ਕਮੀ ਕਾਰਨ ਕੋਈ ਨਹੀਂ ਮਰਿਆ!’ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘ਮੈਂ ਪਹਿਲਾਂ ਵੀ ਕਿਹਾ ਸੀ ਕੋਵਿਡ ਦੌਰਾਨ ਸਰਕਾਰ ਦੀ ਲਾਪ੍ਰਵਾਹੀ ਕਾਰਨ ਪੰਜ ਲੱਖ ਨਹੀਂ, ਸਗੋਂ 40 ਲੱਖ ਭਾਰਤੀਆਂ ਦੀ ਮੌ ਤ ਹੋਈ। ਆਪਣੀ ਜ਼ਿੰਮੇਵਾਰੀ ਨਿਭਾਓ ਮੋਦੀ ਜੀ ਤੇ ਹਰੇਕ (ਕੋਵਿਡ) ਪੀੜਤ ਪਰਿਵਾਰ ਨੂੰ ਚਾਰ ਲੱਖ ਰੁਪਏ ਦਾ ਮੁਆਵਜ਼ਾ ਦਿਓ।’