ਬਿਉਰੋ ਰਿਪੋਰਟ – ਮੋਦੀ ਕੈਬਨਿਟ 3.0 ਦੀ ਪਹਿਲੀ ਮੀਟਿੰਗ ਵਿੱਚ ਕਿਸਾਨਾਂ ਨੂੰ ਲੈਕੇ ਵੱਡਾ ਫੈਸਲਾ ਲਿਆ ਗਿਆ ਹੈ। 14 ਫਸਲਾਂ ਦੀ MSP ਵਿੱਚ ਵਾਧਾ ਕੀਤਾ ਗਿਆ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਝੋਨੇ ਦੀ MSP ਵਿੱਚ 117 ਰੁਪਏ ਦਾ ਵਾਧਾ ਕੀਤਾ ਗਿਆ ਹੈ, ਇਸ ਦਾ ਨਵਾਂ ਰੇਟ ਹੁਣ 2300 ਰੁਪਏ ਪ੍ਰਤੀ ਕੁਵਿੰਟਲ ਹੋਵੇਗਾ, ਪਹਿਲਾਂ ਝੋਨਾ 2183 ਰੁਪਏ ਪ੍ਰਤੀ ਕੁਵਿੰਟਲ ‘ਤੇ ਖਰੀਦਿਆ ਜਾਂਦਾ ਸੀ। ਨਰਮੇ ਦਾ ਨਵਾਂ ਭਾਅ 7121 ਅਤੇ 7521 ਰੁਪਏ ਪ੍ਰਤੀ ਕੁਵਿੰਟਲ ਕਰ ਦਿੱਤਾ ਗਿਆ ਹੈ। ਨਰਮਾ ਲੰਬਾ ਰੇਸ਼ਾ 7521 ਰੁਪਏ ਪ੍ਰਤੀ ਕੁਵਿੰਟਲ ਹੋਵੇਗਾ, ਜਦਕਿ ਨਰਮਾ 7121 ਰੁਪਏ ਪ੍ਰਤੀ ਕੁਵਿੰਟਰ ਹੈ। ਮੂੰਗ ਦੀ ਨਵੀਂ MSP 8682 ਹੋਵੇਗੀ।
ਇਸੇ ਤਰ੍ਹਾਂ ਸੂਰਜਮੁਖੀ ਹੁਣ 7280 ਰੁਪਏ ਪ੍ਰਤੀ ਕੁਵਿੰਟਲ ਹੋ ਗਈ ਹੈ ਜਦਕਿ ਪਹਿਲਾਂ 6760 ਰੁਪਏ ਵਿੱਚ ਖਰੀਦੀ ਜਾਂਦੀ ਸੀ । ਇਸ ਤੋਂ ਇਲਾਵਾ ਸਰਕਾਰ ਨੇ ਫੈਸਲਾ ਲਿਆ ਹੈ ਕਿ 2 ਲੱਖ ਨਵੇਂ ਗੋਦਾਮ ਬਣਾਏ ਜਾਣਗੇ। ਨਵੀਂ MSP ‘ਤੇ 2 ਲੱਖ ਕਰੋੜ ਰੁਪਏ ਖਰਚ ਹੋਣਗੇ। ਪਿਛਲੇ ਫਸਲ ਸੀਜ਼ਨ ਦੀ ਤੁਲਨਾ 35 ਹਜ਼ਾਰ ਕਰੋੜ ਸਰਕਾਰ ਜ਼ਿਆਦਾ ਦੇਵੇਗੀ।
MSP ਵਿੱਚ 23 ਫਸਲਾਂ ਸ਼ਾਮਲ ਹੁੰਦੀਆਂ ਹਨ
7 ਤਰ੍ਹਾਂ ਦਾ ਅਨਾਜ (ਝੋਨਾ,ਕਣਕ,ਮੱਕਾ,ਬਾਜਰਾ,ਜਵਾਰ,ਰਾਗੀ
5 ਤਰ੍ਹਾਂ ਦੀਆਂ ਦਾਲਾਂ (ਛੋਲੇ,ਸਰਹਰ,ਉੜਦ,ਮੂੰਗ ਅਤੇ ਮਸੂਰ)
7 ਤਿਲਹਨ (ਰੇਪਸੀਡ,ਸਰ੍ਹੋ,ਮੂੰਗਫਲੀ,ਸੋਇਆਬੀਨ,ਸੂਰਜਮੁਖੀ,ਤਿਲ,ਕੁਸੁਮ,ਨਿਗਰਸੀਡ)
4 ਕਮਰਸ਼ਲ ਫਸਲਾਂ (ਕਪਾਹ,ਗੰਨਾ,ਖੋਪਰਾ,ਕੱਚਾ ਜੂਟ)
ਇਹ ਵੀ ਪੜ੍ਹੋ – ਕੈਨੇਡਾ ਜਾਣ ਲਈ ਨੌਜਵਾਨ ਨੇ ਅਪਣਾਇਆ ਅਨੋਖਾ ਢੰਗ, ਦਿੱਲੀ ਪੁਲਿਸ ਦੇ ਕੀਤਾ ਹਵਾਲੇ