‘ਦ ਖ਼ਾਲਸ ਬਿਊਰੋ : ਕੇਂਦਰ ਸਰਕਾਰ ਵੱਲੋਂ ਝੂਠੀਆਂ ਖਬਰਾਂ ਚਲਾਉਣ ਵਾਲੇ 16 ਯੂਟਿਊਬ ਚੈਨਲਾਂ ਉਤੇ ਪਾਬੰਦੀ ਲਗਾ ਦਿੱਤੀ ਗਈ ਹੈ। ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਭਾਰਤ ਦੇ 10 ਅਤੇ ਪਾਕਿਸਤਾਨ ਦੇ 6 ਯੂਟਿਊਬ ਚੈਨਲਾਂ ਨੂੰ ਬੰਦ ਕੀਤਾ ਗਿਆ ਹੈ। ਇਨ੍ਹਾਂ ਸਾਰੇ ਚੈਨਲਾਂ ਦੀ ਵਿਊਸ਼ਿਪ ਕਰੀਬ 68 ਕਰੋੜ ਬਣਦੀ ਸੀ। ਸਰਕਾਰ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਉਤੇ ਇਹ ਸਾਰੇ ਚੈਨਲ ਝੂਠੀਆਂ ਖਬਰਾਂ ਚਲਾਉਂਦੇ ਸਨ।
