ਕੇਂਦਰੀ ਏਜੰਸੀਆਂ ਨੇ ਪੰਜਾਬ ਸਰਕਾਰ ਨੂੰ ਅਲਰਟ ਜਾਰੀ ਕਰ ਦਿੱਤਾ ਹੈ
‘ਦ ਖ਼ਾਲਸ ਬਿਊਰੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਮੋਹਾਲੀ ਆ ਰਹੇ ਹਨ। ਇੱਥੇ ਉਹ ਟਾਟਾ ਕੈਂਸਲ ਹਸਪਤਾਲ ਦਾ ਉਦਘਾਟਨ ਕਰਨਗੇ ਪਰ ਇਸ ਤੋਂ ਪਹਿਲਾਂ ਹੀ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਪੰਜਾਬ ਸਰਕਾਰ ਨੂੰ ਦਹਿਸ਼ਤਗਰਦੀ ਵੱਡੀ ਸਾਜਿ ਸ਼ ਦਾ ਅਲਰਟ ਜਾਰੀ ਕਰ ਦਿੱਤਾ ਹੈ। ਏਜੰਸੀਆਂ ਵੱਲੋਂ ਪੰਜਾਬ ਸਰਕਾਰ ਨੂੰ ਅਲਰਟ ਇਨਪੁਟ ਭੇਜਿਆ ਹੈ । ਜਿਸ ਵਿੱਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੀ ਖੁਫਿਆ ਏਜੰਸੀ ISI ਚੰਡੀਗੜ੍ਹ ਅਤੇ ਮੋਹਾਲੀ ਨੂੰ ਦਹਿਲਾਉਣ ਦੀ ਫਿਰਾਕ ਵਿੱਚ ਹੈ। ਦਹਿਸ਼ਤਗਰਦ ਕਿਸੇ ਬੱਸ ਅੱਡੇ ਨੂੰ ਨਿਸ਼ਾਨਾ ਬਣਾ ਸਕਦੇ ਹਨ । ਇਹ ਖੁਲਾਸਾ ਦਿੱਲੀ ਵਿੱਚ ਫੜੇ ਗਏ ਦਹਿਸ਼ਤ ਗਰਦਾਂ ਤੋਂ ਹੋਈ ਪੁੱਛ-ਗਿੱਛ ਵਿੱਚ ਹੋਇਆ ਹੈ। ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੀ ਮਦਦ ਨਾਲ 4 ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਵਿੱਚ ਦੀਪਕ, ਸਨੀ,ਸੰਦੀਪ ਅਤੇ ਵਿਪਿਨ ਜਾਖੜ ਦਾ ਨਾਂ ਸ਼ਾਮਲ ਸੀ। ਇਹ ਸਾਰੇ ਕੈਨੇਡਾ ਦੇ ਗੈਂ ਗਸਟਰ ਅਰਸ਼ ਡੱਲਾ ਅਤੇ ਆਸਟ੍ਰੇਲੀਆ ਵਿੱਚ ਬੈਠੇ ਗੁਰਜੰਟ ਜੰਟਾ ਦੇ ਸੰਪਰਕ ਵਿੱਚ ਸਨ। ਪੁਲਿਸ ਦੀ ਪੁੱਛ-ਗਿੱਛ ਵਿੱਚ ਮੁਲਜ਼ਮਾਂ ਨੇ ਟਾਰਗੇਟ ਕਿਲਿੰਗ ਦੀ ਸਾਜਿਸ਼ ਵੱਲ ਵੀ ਇਸ਼ਾਰਾ ਕੀਤਾ ਸੀ। ਪੁਲਿਸ ਨੇ ਇੰਨਾਂ ਤੋਂ IED,ਹਥਿ ਆਰ ਅਤੇ ਕੈਸ਼ ਬਰਾਮਦ ਕੀਤਾ ਸੀ। ਹਾਲਾਂਕਿ ਅਰਸ਼ ਡੱਲਾ ਨੇ ਫੇਸਬੁਕ ਪੋਸਟ ਦੇ ਜ਼ਰੀਏ ਦਾਅਵਾ ਕੀਤਾ ਸੀ ਕਿ ਉਸ ਦੇ ਗੈਂ ਗ ਦੇ ਮੈਂਬਰ ਕਿਸੇ ਵੀ ਦਹਿਸ਼ਤ ਗਰਦੀ ਸਾਜਿਸ਼ ਵਿੱਚ ਸ਼ਾਮਲ ਨਹੀਂ ਨੇ ਬੇਵਜ੍ਹਾਂ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ,ਉਧਰ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਵੀ ਪੀਐੱਮ ਦੇ ਮੋਹਾਲੀ ਦੌਰੇ ਨੂੰ ਲੈਕੇ ਪਹਿਲਾਂ ਹੀ ਵੱਡੀ ਚੁਣੌਤੀ ਦਿੱਤੀ ਗਈ ਹੈ।
SFJ ਦੀ ਧ ਮਕੀ
ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਪੀਐੱਮ ਮੋਦੀ ਦੇ 24 ਅਗਸਤ ਨੂੰ ਮੋਹਾਲੀ ਦੌਰੇ ਨੂੰ ਲੈ ਕੇ 2 ਵੱਡੀਆਂ ਚੁਣੌਤੀ ਦਿੱਤੀਆਂ ਸੀ। ਉਸ ਨੇ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਜਿਸ ਤਰ੍ਹਾਂ ਫਿਰੋਜ਼ਪੁਰ ਵਿੱਚੋ ਪੀਐੱਮ ਮੋਦੀ ਨੂੰ ਵਾਪਸ ਭੇਜਿਆ ਗਿਆ ਸੀ ਇਸੇ ਤਰ੍ਹਾਂ ਮੋਹਾਲੀ ਤੋਂ ਵੀ ਵਾਪਸ ਭੇਜਿਆ ਜਾਵੇਗਾ। ਪੰਨੂ ਨੇ ਦੂਜਾ ਦਾਅਵਾ ਕੀਤਾ ਸੀ ਕਿ ਮੋਹਾਲੀ ਵਿੱਚ SFJ ਵੱਲੋਂ ਖਾਲਿਸਤਾਨ ਰੈਫਰੈਂਡਮ ਦੇ ਪੋਸਟਰ ਲਗਾਏ ਜਾਣਗੇ। ਮੁਲਾਂਪੁਰ ਹਸਪਤਾਲ ਦੇ ਬਾਹਰ ਪੋਸਟ ਲਗਾਏ ਗਏ ਹਨ। ਇਹ ਮੋਦੀ ਅਤੇ ਉਸ ਦੀ ਹਕੂਮਤ ਨੂੰ ਸੁਨੇਹਾ ਹੈ ਕਿ ਇਸ ਨੂੰ ਦਿੱਲੀ ਨਾ ਸਮਝੋ ਇੱਥੇ RPG ਚਲਦੀ ਹੈ ਅਤੇ ਰੈਫਰੈਂਡਮ ਵੀ ਚੱਲ ਦਾ ਹੈ ਉਸ ਦੇ ਰੈਫਰੈਂਡਮ ਨਾਲ ਜੁੜੇ ਕਾਰਜਕਰਤਾ ਮੋਹਾਲੀ ਪਹੁੰਚ ਚੁੱਕੇ ਹਨ। ਪੰਨੂ ਨੇ ਆਪਣੇ ਵੀਡੀਓ ਵਿੱਚ ਕਿਹਾ ਕਿ ਸਭ ਤੋਂ ਵੱਡਾ ਸੂਬੇ ਵਿੱਚ ਕੈਂਸਰ ਗੁਲਾਮੀ ਦਾ ਹੈ,ਇਹ ਪੰਜਾਬ ਦੇ ਪਾਣੀ ਵਿੱਚ ਮਿਲ ਗਿਆ ਹੈ,ਉਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੀਐੱਮ ਮੋਦੀ ਦੇ ਵਿਰੋਧ ਵਿੱਚ ਖਾਲਿਸਤਾਨੀ ਝੰਡੇ ਫੜ ਕੇ ਲੋਕ ਖੜੇ ਹੋਣ ਅਤੇ ਉਨ੍ਹਾਂ ਦਾ ਵਿਰੋਧ ਕਰਨ।