‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਵੱਲੋਂ ਕਣਕ ਦੀ ਖਰੀਦ ਦੇ ਸਮੇਂ ਨੂੰ ਪੰਜਾਬ ਵੱਲੋਂ ਕੀਤੀ ਗਈ ਅਪੀਲ ਅਨੁਸਾਰ ਮੁੜ ਨਿਰਧਾਰਤ ਕੀਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਕਣਕ ਦੀ ਫਸਲ ਦੇ ਦੇਰੀ ਨਾਲ ਪੱਕਣ ਅਤੇ ਕੋਵਿਡ 19 ਮਾਮਲਿਆਂ ਵਿੱਚ ਨਿਰੰਤਰ ਦਰਜ ਕੀਤੇ ਜਾ ਰਹੇ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ ਹਾੜੀ ਦੇ ਮੰਡੀਕਰਨ ਸੀਜ਼ਨ (ਆਰ.ਐੱਮ.ਐੱਸ.) 2021- 22 ਦੌਰਾਨ ਕਣਕ ਦੀ ਖਰੀਦ ਦੇ ਸਮੇਂ ਨੂੰ ਮੁੜ ਨਿਰਧਾਰਤ ਕਰਨ ਸੰਬੰਧੀ ਬੇਨਤੀ ਕੀਤੀ ਗਈ ਸੀ। ਖਰੀਦ ਸੀਜ਼ਨ 1 ਅਪ੍ਰੈਲ, 2021 ਤੋਂ 25 ਮਈ, 2021 ਦੀ ਥਾਂ ‘ਤੇ ਮੌਜੂਦਾ ਸੀਜ਼ਨ ਲਈ 10 ਅਪ੍ਰੈਲ, 2021 ਤੋਂ 31 ਮਈ, 2021 ਤੱਕ ਨਿਰਧਾਰਤ ਕੀਤਾ ਗਿਆ ਹੈ। Consumer Affairs, Food & Public Distribution ਵਜ਼ਾਰਤ ਨੇ ਇਹ ਜਾਣਕਾਰੀ ਦਿੱਤੀ ਹੈ।