India Punjab

ਕੇਂਦਰ ਸਰਕਾਰ ਦਾ ਨਵਾਂ ਹੁਕਮ, ਕੋਰੋਨਾ ਮਰੀਜ਼ ਭੁੱਲ ਕੇ ਵੀ ਨਾ ਖਾਣ ਇਹ ਦਵਾਈਆਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਤੋਂ ਕੁੱਝ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ। ਇਸ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਕੋਰੋਨਾ ਦੇ ਇਲਾਜ ਲਈ ਸੋਧੇ ਗਏ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਮਰੀਜ਼ਾਂ ਦੇ ਇਲਾਜ਼ ਲਈ ਹਾਈਡ੍ਰੋਕਸੀਕਲੋਰੋਕਵੀਨ, ਡਾਕਸੀਸਾਇਕਲਿਨ ਸਣੇ ਕਈ ਦਵਾਈਆਂ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਹੈ।ਇਸ ਤੋਂ ਪਹਿਲਾਂ ਇਹ ਮਰੀਜ਼ਾਂ ਨੂੰ ਵੱਡੇ ਪੱਧਰ ‘ਤੇ ਦਿੱਤੀਆਂ ਜਾ ਰਹੀਆਂ ਸਨ।

ਕੇਂਦਰ ਸਰਕਾਰ ਦੀ ਨਵੀਂ ਗਾਇਡਲਾਇਨ ਦੇ ਮੁਤਾਬਿਕ ਜਿਨ੍ਹਾਂ ਮਰੀਜ਼ਾਂ ਵਿੱਚ ਕੋਰੋਨਾ ਦੀ ਲਾਗ ਦੇ ਲੱਛਣ ਨਹੀਂ ਦਿਸਦੇ ਜਾਂ ਘੱਟ ਹਨ, ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਦਵਾਈਆਂ ਲੈਣ ਦੀ ਲੋੜ ਨਹੀਂ ਹੈ।ਹਾਲਾਂਕਿ ਦੂਜੀਆਂ ਬੀਮਾਰੀਆਂ ਲਈ ਜੋ ਦਵਾਈਆਂ ਦਿੱਤੀਆਂ ਦਾ ਰਹੀਆਂ ਹਨ, ਉਹ ਜਾਰੀ ਰਹਿਣਗੀਆਂ। ਅਜਿਹੇ ਮਰੀਜ਼ਾਂ ਨੂੰ ਟੈਲੀ ਕੰਸਲਟੇਸ਼ਨ ਯਾਨੀ ਕਿ ਵੀਡਿਓ ਦੇ ਜ਼ਰੀਏ ਇਲਾਜ ਲੈਣਾ ਚਾਹੀਦਾ ਹੈ। ਚੰਗੀ ਡਾਈਟ ਲੈਣੀ ਚਾਹੀਦੀ ਹੈ। ਇਸਦੇ ਨਾਲ ਹੀ ਮਾਸਕ, ਸਮਾਜਿਕ ਦੂਰੀ ਵਰਗੇ ਨਿਯਮਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ।

ਹੁਣ ਇਹ ਦਵਾਈਆਂ ਲੈਣ ਦੀ ਲੋੜ ਨਹੀਂ…
ਡਾਇਰੈਕਟਰ ਜਨਰਲ ਆਫ ਸਰਵਸਿਜ ਨੇ ਨਵੇਂ ਦਿਸ਼ਾਂ ਨਿਰਦੇਸ਼ਾਂ ਵਿੱਚ ਕਿਹਾ ਹੈ ਕਿ ਅਸਿਮਪਟੋਮੇਟਿਕ ਮਰੀਜਾਂ ਦੇ ਇਲਾਜ ਵਿੱਚ ਵਰਤੀ ਜਾ ਰਹੀਆਂ ਸਾਰੀਆਂ ਦਵਾਈਆਂ ਨੂੰ ਲਿਸਟ ‘ਚੋਂ ਹਟਾ ਦਿੱਤਾ ਗਿਆ ਹੈ। ਅਜਿਹੀ ਲਾਗ ਵਾਲੇ ਮਰੀਜਾਂ ਨੂੰ ਦੂਜੇ ਟੈਸਟ ਕਰਵਾਉਣ ਦੀ ਲੋੜ ਨਹੀਂ ਹੈ। ਇਸ ਤੋਂ ਪਹਿਲਾਂ 27 ਮਈ ਨੂੰ ਗਾਇਡਲਾਇਨ ਜਾਰੀ ਕੀਤੀ ਗਈ ਸੀ, ਜਿਸ ਵਿੱਚ
ਹਾਈਡ੍ਰੋਕਸੀਕਲੋਰੋਕਵਿਨ, ਆਇਵਰਮੇਕਟਿਨ, ਡਾਕਸੀਸਾਇਕਲਿਨ, ਜਿੰਕ ਅਤੇ ਮਲਟੀਵਿਟਾਮਿਨ ਦੀ ਵਰਤੋਂ ਦੀ ਮਨਾਹੀ ਸੀ। ਇਸ ਤੋਂ ਇਲਾਵਾ ਅਸਿਮਪਟੋਮੇਟਿਕ ਮਰੀਜਾਂ ਲਈ ਸੀਟੀ ਸਕੈਨ ਵਰਗੇ ਗੈਰ ਟੈਸਟ ਲਿਖਣ ਤੋਂ ਵੀ ਮਨ੍ਹਾਂ ਕੀਤਾ ਗਿਆ ਹੈ।