ਬਿਉਰੋ ਰਿਪੋਰਟ : ਦੀਵਾਲੀ ਤੋਂ ਪਹਿਲਾਂ ਸਵਾ ਕਰੋੜ ਮੁਲਾਜ਼ਮਾਂ ਨੂੰ ਖੁਸ਼ਖਬਰੀ ਮਿਲਣ ਜਾ ਰਹੀ ਹੈ । ਕੇਂਦਰ ਸਰਕਾਰ ਨੇ 4% DA ਵਧਾ ਦਿੱਤਾ ਹੈ । ਇਸ ਦਾ ਸਿੱਧਾ ਫਾਇਦਾ ਕੇਂਦਰ ਸਰਕਾਰ ਅਧੀਨ ਆਉਣ ਵਾਲੇ 52 ਲੱਖ ਮੁਲਾਜ਼ਮਾਂ ਦੇ ਨਾਲ 60 ਲੱਖ ਪੈਨਸ਼ਨ ਲੈਣ ਵਾਲੇ ਮੁਲਾਜ਼ਮਾਂ ਨੂੰ ਮਿਲੇਗਾ । ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ DA 46 ਫੀਸਦੀ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਸੀ।
ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਨਵੰਬਰ ਵਿੱਚ ਮਿਲਣ ਵਾਲੀ ਤਨਖਾਹ ਵੱਧ ਕੇ ਮਿਲੇਗੀ । ਇਸ ਵਿੱਚ ਜੁਲਾਈ ਅਤੇ ਅਕਤੂਬਰ ਦੇ ਮਹੀਨੇ ਦਾ ਏਰੀਅਰ ਵੀ ਸ਼ਾਮਲ ਹੋਵੇਗਾ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਮਹਿੰਗਾਈ ਭੱਤਾ ਵਧਾਉਣ ਅਤੇ ਕੈਬਨਿਟ ਦੇ ਤਿੰਨ ਹੋਰ ਫੈਸਲਿਆਂ ਦੀ ਜਾਣਕਾਰੀ ਦਿੱਤੀ ।
ਦੀਵਾਲੀ ਤੋਂ ਪਹਿਲਾਂ ਰੇਲਵੇ ਵਿਭਾਗ ਦੇ 11 ਲੱਖ 7 ਹਜ਼ਾਰ 340 ਨਾਨ ਗਜੇਟੇਡ ਮੁਲਾਜ਼ਮਾਂ ਨੂੰ 78 ਦਿਨ ਦੀ ਤਨਖਾਹ ਦੇ ਬਰਾਬਰ ਬੋਨਸ ਦੇਣ ਦਾ ਵੀ ਫੈਸਲਾ ਲਿਆ ਗਿਆ ਹੈ । ਇਸ ‘ਤੇ 1,969 ਕਰੋੜ ਰੁਪਏ ਖਰਚ ਹੋਣਗੇ । ਇਹ ਬੋਨਸ ਸਾਲ 2010-2011 ਤੋਂ ਦਿੱਤਾ ਜਾ ਰਿਹਾ ਹੈ ।
DA ਵਧਣ ਨਾਲ ਕਿੰਨਾ ਫਾਇਦਾ ਹੋਵੇਗਾ ?
ਬੇਸਿਕ ਤਨਖਾਹ ਵਿੱਚ ਗ੍ਰੇਡ ਸੈਲਰੀ ਨੂੰ ਜੋੜਨ ਦੇ ਬਾਅਦ ਜੋ ਸੈਲਰੀ ਬਣ ਦੀ ਹੈ ਉਸ ਵਿੱਚ ਮਹਿੰਗਾਈ ਭੱਤਾ ਦੀ ਦਰ ਨੂੰ ਗੁਣਾ ਕੀਤਾ ਜਾਂਦਾ ਹੈ । ਜੋ ਨਤੀਜਾ ਆਉਂਦਾ ਹੈ ਉਸ ਨੂੰ ਮਹਿੰਗਾਈ ਭੱਤਾ ਯਾਨੀ ਡੀਅਰਨੈਸ ਅਲਾਉਂਸ (DA) ਕਿਹਾ ਜਾਂਦਾ ਹੈ । ਯਾਨੀ (ਬੇਸਿਕ ਤਨਖਾਹ + ਗ੍ਰੇਡ ) × DA % = DA ਦਾ ਪੈਸਾ
ਇਸ ਨੂੰ ਉਦਾਹਰਣ ਦੇ ਨਾਲ ਸਮਝ ਸਕਦੇ ਹਾਂ,ਮੰਨ ਲਿਓ ਬੇਸਿਕ ਸੈਲਰੀ 10 ਹਜ਼ਾਰ ਰੁਪਏ ਅਤੇ ਗ੍ਰੇਡ 1000 ਰੁਪਏ ਹੈ । ਦੋਵਾਂ ਨੂੰ ਜੋੜਨ ‘ਤੇ ਕੁੱਲ 11 ਹਜ਼ਾਰ ਰੁਪਏ ਹੋਣਗੇ । 11 ਹਜ਼ਾਰ ਰੁਪਏ ਦਾ 46% ਕੱਢਣ ‘ਤੇ 5,060 ਰੁਪਏ ਹੋਵੇਗਾ। ਸਾਰਿਆਂ ਨੂੰ ਜੋੜ ਲਿਆ ਜਾਵੇ ਤਾਂ 16,060 ਰੁਪਏ ਹੋਵੇਗਾ । ਹੁਣ 42% DA ਦੇ ਹਿਸਾਬ ਨਾਲ ਇਸ ਦਾ ਕੈਲਕੁਲੇਸ਼ਨ 11 ਹਜ਼ਾਰ ਰੁਪਏ ਦਾ 42% ਹੁੰਦਾ ਹੈ 4620 ਰੁਪਏ । 11000 + 4620 = 15,620 ਰੁਪਏ ਹੁੰਦਾ ਹੈ । ਯਾਨੀ 4% DA ਵਧਣ ਨਾਲ ਮੁਲਾਜ਼ਮਾਂ ਦੀ ਤਨਖਾਹ ਵਿੱਚ ਹਰ ਮਹੀਨੇ 420 ਰੁਪਏ ਦਾ ਵਾਧਾ ਹੋਵੇਗਾ ।
DA ਸਾਲ ਵਿੱਚ 2 ਵਾਰ ਦਿੱਤਾ ਜਾਂਦਾ ਹੈ ਤਾਂਕੀ ਮਹਿੰਗਾਈ ਵਧਣ ਦੇ ਬਾਵਜੂਦ ਮੁਲਾਜ਼ਮਾਂ ਦੀ ਜੀਵਨ ਪੱਧਰ ‘ਤੇ ਇਸ ਦਾ ਅਸਰ ਨਾ ਨਜ਼ਰ ਆਵੇ। ਮਹਿੰਗਾਈ ਭੱਤਾ ਸਿਰਫ ਮੁਲਾਜ਼ਮਾਂ ਨੂੰ ਨਹੀਂ ਬਲਕਿ ਪੈਨਸ਼ਨ ਧਾਰਕਾਂ ਨੂੰ ਵੀ ਦਿੱਤੀ ਜਾਂਦਾ ਹੈ। DA ਵਧਾਉਣ ਦਾ ਫੈਸਲਾ ਹਰ 6 ਮਹੀਨੇ ਦਾ ਬਾਅਦ ਵਧੀ ਮਹਿੰਗਾਈ ਦੇ ਹਿਸਾਬ ਨਾਲ ਹੁੰਦਾ ਹੈ।