ਬਿਊਰੋ ਰਿਪੋਰਟ : ਸਰਕਾਰੀ ਮੁਲਾਜ਼ਮਾਂ ਨੂੰ ਅਗਲੇ ਮਹੀਨੇ ਵੱਡੀ ਖੁਸ਼ਖ਼ਬਰੀ ਮਿਲ ਸਕਦੀ ਹੈ, ਫਿਟਮੈਂਟ ਫੈਕਟਰ ‘ਤੇ ਸਰਕਾਰ ਫੈਸਲਾ ਲੈ ਸਕਦੀ ਹੈ, ਰਿਪੋਰਟ ਮੁਤਾਬਿਕ ਸਰਕਾਰ ਜੁਲਾਈ ਵਿੱਚ ਫਿਟਮੈਂਟ ਵਧਾਉਣ ‘ਤੇ ਵਿਚਾਰ ਕਰ ਰਹੀ ਹੈ,ਅਜਿਹਾ ਹੋਣ ਤੋਂ ਬਾਅਦ ਕੇਂਦਰੀ ਮੁਲਾਜ਼ਮਾਂ ਦੀ ਬੇਸਿਕ ਤਨਖਾਹ 8 ਹਜ਼ਾਰ ਵੱਧ ਜਾਵੇਗੀ । ਯਾਨੀ 18 ਹਜ਼ਾਰ ਤੋਂ ਵੱਧ ਕੇ 26 ਹਜ਼ਾਰ ਹੋ ਜਾਵੇਗੀ ।
ਮੁਲਾਜ਼ਮ ਲੰਮੇ ਸਮੇਂ ਤੋਂ ਸਰਕਾਰ ਤੋਂ ਫਿਟਮੈਂਟ ਫੈਕਟਰ ਵਧਾਉਣ ਦੀ ਮੰਗ ਕਰ ਰਹੇ ਸਨ,ਜਿਸ ਤੋਂ ਬਾਅਦ ਹੁਣ ਸਰਕਾਰ ਨੇ ਤਕਰੀਬਨ ਤਕਰੀਬਨ ਉਨ੍ਹਾਂ ਮੰਗ ਨੂੰ ਮੰਨਣ ਦਾ ਮਨ ਬਣਾ ਲਿਆ ਹੈ, ਇਸ ਵੇਲੇ ਸਰਕਾਰੀ ਮੁਲਾਜ਼ਮਾਂ ਦਾ ਫਿਟਮੈਂਟ ਫੈਕਟਰ 2.57 % ਹੈ,ਜੇਕਰ ਫਿਟਮੈਂਟ ਫੈਕਟਰ ਨੂੰ ਵਧਾ ਕੇ 3.69 ਕੀਤਾ ਜਾਂਦਾ ਹੈ ਤਾਂ ਮੁਲਾਜ਼ਮਾਂ ਦੀ ਬੇਸਿਕ ਤਨਖਾਹ 26 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ ।
ਜੇਕਰ ਤੁਹਾਡੀ ਤਨਖਾਹ 18 ਹਜ਼ਾਰ ਰੁਪਏ ਹੈ ਤਾਂ ਭੱਤਿਆਂ ਨੂੰ ਛੱਡ ਕੇ ਤੁਹਾਨੂੰ 2.57 ਫਿਟਮੈਂਟ ਫੈਕਟਰ ਮੁਤਾਬਿਕ 46,260 ਰੁਪਏ ਮਿਲਣਗੇ, ਇਸ ਤੋਂ ਇਲਾਵਾ ਜੇਕਰ ਫਿਟਮੈਂਟ ਫੈਕਟਰ 3.68 ਹੈ ਤਾਂ ਤੁਹਾਡੀ ਤਨਖਾਹ 95,680 ਰੁਪਏ ਹੋਵੇਗੀ । ਇਸੇ ਲਈ ਮੁਲਾਜ਼ਮ ਲੰਮੇ ਵਕਤ ਤੋਂ ਫਿਟਮੈਂਟ ਫੈਕਰਟ ਵਧਾਉਣ ਦੀ ਮੰਗ ਕਰ ਰਹੇ ਸਨ ।
ਜੁਲਾਈ ਦਾ ਮਹੀਨੇ ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ ਭਰਿਆ ਹੋਵੇਗਾ ਉਨ੍ਹਾਂ ਦੇ DA ਵਿੱਚ ਵਾਧਾ ਕੀਤਾ ਜਾਵੇਗਾ, ਦੱਸਿਆ ਜਾ ਰਿਹਾ ਹੈ ਕਿ DA ਵਿੱਚ 3 ਤੋਂ 4 ਫੀਸਦੀ ਦਾ ਵਾਧਾ ਹੋ ਸਕਦਾ ਹੈ,ਸਰਕਾਰ ਡੀਏ 45 ਫੀਸਦ ਤੋਂ ਵੱਧਾ ਕੇ 46 ਫੀਸਦੀ ਕਰਨ ਦੀ ਤਿਆਰੀ ਕਰ ਰਹੀ ਹੈ,ਫੈਸਲਾ ਲਾਗੂ ਹੁੰਦਾ ਹੈ ਤਾਂ ਮੁਲਾਜ਼ਮਾਂ ਦੀ ਤਨਖਾਹ ਵਿੱਚ ਵੀ ਵਾਧਾ ਹੋਵੇਗਾ ।