Punjab

ਮੂਸੇਵਾਲਾ ਦੇ ਪਰਿਵਾਰ ਲਈ ਵੱਡੀ ਰਾਹਤ ਵਾਲੀ ਖਬਰ ! ਸਿਰ ਤੋਂ ਵੱਡਾ ਬੋਝ ਹਟਿਆ,ਖੁਸ਼ੀਆਂ ਦੁੱਗਣੀ ਹੋਇਆਂ

ਬਿਉਰੋ ਰਿਪੋਰਟ : ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਛੋਟੇ ਸਿੱਧੂ ਦੇ ਜਨਮ ਤੋਂ ਬਾਅਦ ਹੋਏ IVF ਵਿਵਾਦ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ । ਮਾਤਾ ਚਰਨ ਕੌਰ ਵੱਲੋਂ 58 ਸਾਲ ਦੀ ਉਮਰ ਵਿੱਚ IVF ਦੇ ਜ਼ਰੀਏ ਬੱਚੇ ਨੂੰ ਜਨਮ ਦੇਣ ਦੇ ਮਾਮਲੇ ਦੀ ਜਾਂਚ ਕੇਂਦਰ ਸਰਕਾਰ ਨੇ ਰੋਕ ਦਿੱਤੀ ਹੈ । ਚਰਨ ਕੌਰ ਨੇ ਬੱਚੇ ਨੂੰ ਜਨਮ ਭਾਰਤ ਵਿੱਚ ਦਿੱਤਾ ਜਦਕਿ ਇਨ ਵਿਟ੍ਰੋ ਫਟਿਲਾਇਜੇਸ਼ਨ (IVF) ਦਾ ਇਲਾਜ ਇੰਗਲੈਂਡ ਤੋਂ ਕਰਵਾਇਆ ਸੀ। ਜਿਸ ਦੀ ਵਜ੍ਹਾ ਕਰਕੇ ਸਰਕਾਰ ਵੱਲੋਂ IVF ਨੂੰ ਲੈਕੇ ਬਣਾਇਆ ਗਿਆ ਕਾਨੂੰਨ ਪਰਿਵਾਰ ‘ਤੇ ਲਾਗੂ ਨਹੀਂ ਹੁੰਦਾ ਹੈ ।

ਪਹਿਲਾਂ ਕਿਹਾ ਗਿਆ ਸੀ ਕਿ ਸਰਕਾਰ ਹਸਪਤਾਲ ਦੇ ਖਿਲਾਫ ਕਾਰਵਾਈ ਕਰ ਸਕਦੀ ਹੈ । ਹੁਣ ਕਾਰਵਾਈ ‘ਤੇ ਰੋਕ ਲੱਗਾ ਦਿੱਤੀ ਗਈ ਹੈ,ਕਿਉਂਕਿ ਬੱਚੇ ਦੀ ਡਿਲੀਵਰੀ ਨੂੰ ਰੋਕਿਆ ਨਹੀਂ ਜਾ ਸਕਦਾ ਸੀ । ਅਜਿਹੇ ਕੇਸ ਵਿੱਚ ਵੀ ਕੋਈ ਵੀ ਹਸਪਤਾਲ ਬੱਚੇ ਦੀ ਡਿਲੀਵਰੀ ਤਰ ਸਕਦਾ ਹੈ ।

ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਪੁੱਤਰ ਦੇ ਜਨਮ ਤੋਂ 2 ਦਿਨ ਬਾਅਦ ਪਿਤਾ ਬਲਕੌਰ ਸਿੰਘ ਨੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੂੰ ਸਿਹਤ ਵਿਭਾਗ ਦੇ ਅਧਿਕਾਰੀ ਪਰੇਸ਼ਾਨ ਕਰ ਰਹੇ ਹਨ ਸਾਡੇ ਰਿਕਾਰਡ ਮੰਗ ਰਹੇ ਹਨ । ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਗੰਭੀਰ ਇਲਜ਼ਾਮ ਲਗਾਏ ਸਨ । ਜਿਸ ਤੋਂ ਬਾਅਦ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਸੀ ਸਾਡੇ ਵੱਲੋਂ ਜਾਂਚ ਦੇ ਨਿਰਦੇਸ਼ ਨਹੀਂ ਦਿੱਤੇ ਗਏ ਹਨ ਬਲਕਿ ਕੇਂਦਰ ਨੇ ਰਿਪੋਰਟ ਮੰਗੀ ਹੈ । ਜਿਸ ਅਧਿਕਾਰੀ ਨੇ ਪਿਤਾ ਬਲਕੌਰ ਸਿੰਘ ਕੋਲੋ ਜਾਂਚ ਦੇ ਲਈ ਮੈਡੀਕਲ ਟੀਮ ਭੇਜੀ ਸੀ ਉਸ ਦੇ ਖਿਲਾਫ ਵੀ ਸਰਕਾਰ ਨੇ ਨੋਟਿਸ ਜਾਰੀ ਕੀਤਾ ਸੀ ।

ਪਿਤਾ ਬਲਕੌਰ ਸਿੰਘ ਨੇ ਫਿਰ ਆਪ ਜਾਕੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਪੁੱਤਰ ਦੇ ਜਨਮ ਨਾਲ ਜੁੜੇ ਸਾਰੇ ਦਸਤਾਵੇਜ਼ ਜਮਾ ਕਰਵਾਏ ਸਨ । ਸਿਰਫ਼ ਇੰਨਾਂ ਹੀ ਨਹੀਂ ਪਿਤਾ ਨੇ ਦੱਸਿਆ ਸੀ ਕਿ ਮੈਂ IVF ਕਰਵਾਉਣ ਤੋਂ ਬਾਅਦ ਸਾਰੀ ਜਾਣਕਾਰੀ ਮਾਨਸਾ ਸਿਹਤ ਮਹਿਕਮੇ ਨੂੰ ਦਿੱਤੀ ਸੀ ਜੇਕਰ ਸਰਕਾਰ ਚਾਹੁੰਦੀ ਤਾਂ ਉੱਥੋ ਵੀ ਲੈ ਸਕਦੀ ਸੀ ।