ਬਿਉਰੋ ਰਿਪੋਰਟ – ਕੇਂਦਰ ਸਰਕਾਰ ਨੇ ਸਿੱਖ ਫਾਰ ਜਸਟਿਸ ਜਥੇਬੰਦੀ (SFJ) ‘ਤੇ ਪਾਬੰਦੀ 5 ਸਾਲ ਦੇ ਲਈ ਹੋਰ ਵਧਾ ਦਿੱਤੀ ਹੈ । ਇਹ ਕਾਰਵਾਈ UAPA ਐਕਟ ਦੇ ਤਹਿਤ ਕੀਤੀ ਗਈ ਹੈ । ਕੌਮਾਂਤਰੀ ਜਾਂਚ ਏਜੰਸੀ (NIA) ਨੇ ‘ਸਿੱਖ ਫਾਰ ਜਸਟਿਸ’ (SFJ) ਅਤੇ ਅਮਰੀਕੀ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ 6 ਤੋਂ ਵੱਧ ਮਾਮਲੇ ਦਰਜਨ ਹਨ ।
ਪਿਛਲੇ ਸਾਲ NIA ਨੇ ਪੰਨੂ ਦੀ ਪੰਜਾਬ ਵਿੱਚ ਕਈ ਥਾਵਾਂ ‘ਤੇ ਜਾਇਦਾਦ ਵੀ ਜ਼ਬਤ ਕੀਤੀ ਸੀ । ਉਸ ਵਿੱਚ ਪੰਨੂ ਦੀ ਚੰਡੀਗੜ੍ਹ ਵਾਲੀ ਜਾਇਦਾਦ ਵੀ ਸੀ । ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਜੁਲਾਈ 2019 ਵਿੱਚ ਸਿੱਖ ਫਾਰ ਜਸਟਿਸ ‘ਤੇ ਪਾਬੰਦੀ ਲਗਾਈ ਸੀ । ਜਿਸ ਦੇ ਬਾਅਦ ਇੱਕ ਸਾਲ ਦੀ ਪਾਬੰਦੀ ਹੋਰ ਵਧਾ ਦਿੱਤੀ ਗਈ ਸੀ ।
2023 ਵਿੱਚ SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ‘ਤੇ ਹਮਲੇ ਦੀ ਸਾਜਿਸ਼ ਵਿੱਚ ਭਾਰਤੀ ਸ਼ਖਸ ਨੂੰ ਅਮਰੀਕਾ ਨੇ ਗ੍ਰਿਫਤਾਰ ਕੀਤਾ ਸੀ । ਇਲਜ਼ਾਮ ਸੀ ਕਿ ਭਾਰਤੀ ਏਜੰਟ ਨੇ ਪੰਨੂ ਦੇ ਕਤਲ ਦੀ ਸਾਜਿਸ਼ ਦੀ ਸੁਪਾਰੀ ਦਿੱਤੀ ਸੀ । ਇਸ ਮਾਮਲੇ ਵਿੱਚ ਅਮਰੀਕਾ ਸਰਕਾਰ ਨੇ ਭਾਰਤ ਦੇ ਖਿਲਾਫ ਆਪਣੀ ਵਿਰੋਧ ਵੀ ਜਤਾਇਆ ਸੀ । ਜਿਸ ਤੋਂ ਬਾਅਦ ਜਾਂਚ ਲਈ ਇੱਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਸੀ।