Punjab

ਪੰਜਾਬ ਸਰਕਾਰ ਦਾ ਹੋਇਆ 1638 ਕਰੋੜ ਦਾ ਨੁਕਸਾਨ ! ਕੇਂਦਰ ਨੇ ਕਿਹਾ ਹੁਣ ਭਰੋ

ਬਿਉਰੋ ਰਿਪੋਰਟ – ਕਿਸਾਨੀ ਅੰਦੋਲਨ ਦੌਰਾਨ ਬੰਦ ਹੋਏ ਟੋਲਾਂ ਦੀ ਗਾਜ ਹੁਣ ਪੰਜਾਬ ਸਰਕਾਰ ਦੇ ਸਿਰ ‘ਤੇ ਡਿੱਗ ਗਈ ਹੈ । ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਨੁਕਸਾਨ ਦੀ ਭਰਪਾਈ ਕਰਨ ਦੇ ਨਿਰਦੇਸ਼ ਦਿੱਤੇ ਹਨ ।

ਕੇਂਦਰੀ ਸੜਕ ਅਤੇ ਟਰਾਂਸਪੋਰਟ ਮਹਿਕਮੇ ਨੇ ਕਿਹਾ ਟੋਲ ਬੰਦ ਹੋਣ ਦੀ ਵਜ੍ਹਾ ਕਰਕੇ NHAI ਨੂੰ 1638 ਕਰੋੜ ਦਾ ਨੁਕਸਾਨ ਹੋਇਆ ਹੈ । ਜਿਸ ਦੀ ਭਰਪਾਈ ਸੂਬਾ ਸਰਕਰਾ ਨੂੰ ਕਰਨੀ ਹੋਵੇਗੀ । ਸਿਰਫ਼ ਇੰਨਾਂ ਹੀ ਨਹੀਂ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਅੱਗੋਂ ਤੋਂ ਟੋਲ ਬੰਦ ਨਾ ਹੋਣ ਇਸ ਦਾ ਧਿਆਨ ਸੂਬਾ ਸਰਕਾਰ ਨੂੰ ਰੱਖਣਾ ਹੋਵੇਗਾ ।