India Punjab

ਕੇਂਦਰ ਵੱਲੋਂ ਬਣਾਈ ਕਮੇਟੀ ਪਹੁੰਚੀ ਫਿਰੋਜ਼ਪੁਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਦੌਰਾਨ ਸੁਰੱਖਿਆ ਵਿੱਚ ਹੋਈ ਕੁਤਾਹੀ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਅੱਜ ਫਿਰੋਜ਼ਪੁਰ ਵਿੱਚ ਪਹੁੰਚ ਗਈ ਹੈ। ਇਗ ਕਮੇਟੀ ਸੁਰੱਖਿਆ ਨੂੰ ਲੈ ਕੇ ਜਾਂਚ ਕਰੇਗੀ।

ਦਰਅਸਲ, ਕੇਂਦਰ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਵਿੱਚ ਸੁਧੀਰ ਕੁਮਾਰ ਸਕਸੈਨਾ ਸਕੱਤਰ ਸੁਰੱਖਿਆ ਕੈਬਨਿਟ ਸਕੱਤਰੇਤ, ਬਲਬੀਰ ਸਿੰਘ ਜੁਆਇੰਟ ਡਾਇਰੈਕਟਰ ਆਈ ਬੀ ਅਤੇ ਐੱਸ ਸੁਰੇਸ਼ ਆਈ ਪੀ, ਐਸ ਪੀ ਜੀ ਸ਼ਾਮਲ ਹਨ।