ਬਿਉਰੋ ਰਿਪੋਰਟ – ਕੰਗਨਾ ਰਣੌਤ (KANGNA RANAUT) ਦੀ ਫਿਲਮ ਐਮਰਜੈਂਸੀ (FILM EMERGENCY) ਨੂੰ ਲੈਕੇ ਬੰਬੇ ਹਾਈਕੋਰਟ (BOMBAY HIGH COURT) ਵਿੱਚ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਟ (CBFC) ਨੇ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ। ਸੈਂਸਰ ਬੋਰਡ ਨੇ ਕਿਹਾ ਕਿ ਸਾਡੀ ਰੀਵਾਇਜ਼ ਕਮੇਟੀ ਨੇ ਫਿਲਮ ਵੇਖੀ ਹੈ ਅਤੇ ਇਸ ਵਿੱਚ ਕੁਝ ਕੱਟ ਲਗਾਉਣ ਦੇ ਸੁਝਾਅ ਦਿੱਤੇ ਹਨ।
ਸੈਂਸਰ ਬੋਰਡ ਨੇ ਕਿਹਾ ਫਿਲਮ ਐਮਰਜੈਂਸੀ ਵਿੱਚ ਕੁਝ ਇਤਿਹਾਸਕ ਘਟਨਾਵਾਂ ਵਿਖਾਇਆ ਗਈਆਂ ਹਨ ਜੋ ਜਾਂਚ ਘੇਰੇ ਵਿੱਚ ਹਨ ਇਸ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਧਰ ਫਿਲਮ ਦੇ ਪ੍ਰੋਡੂਸਰ ਜ਼ੀ ਐਂਟਰਟੇਨਮੈਂਟ (Zee Entertainment) ਨੇ ਵਕੀਲ ਨੇ ਕਿਹਾ ਹੈ ਕਿ ਅਸੀਂ ਸੈਂਸਰ ਬੋਰਡ ਵੱਲੋਂ ਲਗਾਏ ਗਏ ਕੱਟਾਂ ‘ਤੇ ਵਿਚਾਰ ਕਰ ਰਹੇ ਹਨ। ਹੁਣ ਇਸ ਮਾਮਲੇ ਵਿੱਚ 30 ਸਤੰਬਰ ਨੂੰ ਸੁਣਵਾਈ ਹੋਵੇਗੀ ਜਦੋਂ ਪ੍ਰੋਡੂਸਰ ਵੱਲੋਂ ਸੈਂਸਰ ਬੋਰਡ ਦੇ ਪ੍ਰਪੋਜ਼ਲ ਦੇ ਜਵਾਬ ਦੇਣਾ ਹੈ।
ਫਿਲਮ ਐਮਰਜੈਂਸੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ (EX PM INDIRA GANDHI) ਦੇ ਜੀਵਨ ‘ਤੇ ਬਣੀ ਹੈ। ਜਿਸ ਦੇ ਟ੍ਰੇਲਰ ਵਿੱਚ ਸੰਤ ਭ੍ਰਿੰਡਰਾਂਵਾਲਾ (SANT JARNAIL SINGH BHINDRAWALA) ਨੂੰ ਜਿਸ ਤਰ੍ਹਾਂ ਨਾਲ ਪੇਸ਼ ਕੀਤਾ ਗਿਆ ਹੈ ਉਸ ਨੂੰ ਲੈਕੇ ਸਿੱਖ ਜਥੇਬੰਦੀਆਂ (SIKH ORGANIZATION) ਵੱਲੋਂ ਕਰੜਾ ਇਤਰਾਜ਼ ਜਤਾਇਆ ਗਿਆ ਹੈ। SGPC ਨੇ ਸੈਂਸਰ ਬੋਰਡ ਨੂੰ ਲਿਖੀ ਚਿੱਠੀ ਵਿੱਚ ਮੰਗ ਕੀਤੀ ਸੀ ਕਿ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਉਨ੍ਹਾਂ ਨੂੰ ਸਕ੍ਰਿਪਟ ਅਤੇ ਫਿਲਮ ਵਿਖਾਈ ਜਾਵੇ। ਜਦਕਿ ਫਿਮਲ ਦੇ ਪ੍ਰੋਡੂਸਰ ਜ਼ੀ ਐਂਟਰਟੇਨਮੈਂਟ ਨੇ ਦਾਅਵਾ ਕੀਤਾ ਸੀ ਕਿ ਸੈਂਸਰ ਬੋਰਡ ਸਰਟੀਫਿਕੇਟ ਦੇਣ ਲਈ ਤਿਆਰ ਸੀ ਪਰ ਕਾਨੂੰਨੀ ਹਾਲਾਤਾਂ ਦਾ ਹਵਾਲਾ ਦਿੰਦੇ ਹੋਏ ਫਿਲਮ ਦੀ ਰਿਲੀਜ਼ ‘ਤੇ ਰੋਕ ਲੱਗਾ ਦਿੱਤੀ ਗਈ।
ਫਿਲਮ ਐਮਰਜੈਂਸੀ ਦੀ ਰਿਲੀਜ਼ ‘ਤੇ ਰੋਕ ਲਗਾਉਣ ਲਈ ਪੰਜਾਬ ਹਰਿਆਣਾ ਹਾਈਕੋਰਟ ਅਤੇ ਮੱਧ ਪ੍ਰਦੇਸ਼ ਹਾਈਕੋਰਟ ਵਿੱਚ ਵੀ ਸਿੱਖ ਜਥੇਬੰਦੀਆਂ ਵੱਲੋਂ ਪਟੀਸ਼ਨ ਪਾਈ ਗਈ ਸੀ। ਸੈਂਸਰ ਬੋਰਡ ਨੇ ਆਪਣੇ ਜਵਾਬ ਵਿੱਚ ਕਿਹਾ ਸੀ ਅਸੀਂ ਇਸ ਨੂੰ ਵੇਖਣ ਤੋਂ ਬਾਅਦ ਫੈਸਲਾ ਲਵਾਂਗੇ, ਜਿਸ ਤੋਂ ਬਾਅਦ ਪਟੀਸ਼ਨ ਡਿਸਮਿਲ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ – ਇਕ ਹੋਰ ਅਕਾਲੀ ਮੰਤਰੀ ਅਕਾਲ ਤਖਤ ਸਾਹਿਬ ‘ਤੇ ਹੋਇਆ ਪੇਸ਼