India Manoranjan Punjab Religion

ਸੈਂਸਰ ਬੋਰਡ ਵੱਲੋਂ ਫਿਲਮ ‘ਐਮਰਜੈਂਸੀ’ ਦੀ ਰਿਲੀਜ਼ ‘ਤੇ ਰੋਕ ਤੋਂ ਬਾਅਦ ਕੰਗਨਾ ਭੜਕੀ ! ‘ਜੋ ਦੇਸ਼ ਦੇ ਟੁਕੜੇ ਨਹੀਂ ਚਾਹੁੰਦਾ ਸੈਂਸਰਸ਼ਿਪ ਸਿਰਫ ਉਨ੍ਹਾਂ ਲਈ’

 

ਬਿਉਰੋ ਰਿਪੋਰਟ – ਸੈਂਸਰ ਬੋਰਡ (Censor Board) ਵੱਲੋਂ ਕੰਗਨਾ (Kangna Ranaut) ਦੀ ਫਿਲਮ ਨੂੰ ਮਨਜ਼ੂਰੀ ਨਾ ਮਿਲਣ ‘ਤੇ ਅਦਾਕਾਰਾ ਭੜਕ ਗਈ ਹੈ । ਉਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ‘ਇੱਕ ਕਾਨੂੰਨ ਕਹਿੰਦਾ ਹੈ ਕਿ ਤੁਸੀਂ OTT ‘ਤੇ ਜਿੰਨੀ ਮਰਜ਼ੀ ਹਿੰਸਾ ਅਤੇ ਅਸ਼ਲੀਲਤਾ ਵਿਖਾਉ ਉਸ ਦੇ ਲਈ ਕੋਈ ਸੈਂਸਰ ਨਹੀਂ ਹੈ । ਦੁਨੀਆ ਭਰ ਦੇ ਕਮਿਊਨਿਸਟਾਂ ਜਾਂ ਖੱਬੇਪੱਖੀਆਂ ਨੂੰ ਅਜਿਹੇ ਦੋਸ਼ ਵਿਰੋਧੀ ਪ੍ਰਗਟਾਵੇ ਲਈ ਆਜ਼ਾਦੀ ਹੈ ਪਰ ਇੱਕ ਰਾਸ਼ਟਰਵਾਦੀ ਹੋਣ ਦੇ ਨਾਤੇ ਕੋਈ ਵੀ OTT ਪਲੇਟਫਾਰਮ ਸਾਨੂੰ ਅਜਿਹੀਆਂ ਫਿਲਮਾਂ ਬਣਾਉਣ ਦੀ ਆਗਿਆ ਨਹੀਂ ਦਿੰਦਾ ਜੋ ਭਾਰਤ ਦੀ ਅਖੰਡਤਾ ਅਤੇ ਏਕਤਾ ਦੇ ਦੁਆਲੇ ਘੁੰਮਦੀਆਂ ਹਨ,ਅਜਿਹਾ ਲੱਗਦਾ ਹੈ ਕਿ ਸੈਂਸਰਸ਼ਿਪ ਸਿਰਫ ਸਾਡੇ ਵਿੱਚੋਂ ਕੁਝ ਲੋਕਾਂ ਲਈ ਹੈ ਜੋ ਇਸ ਦੇਸ਼ ਦੇ ਟੁਕੜੇ ਨਹੀਂ ਚਾਹੁੰਦੇ ਅਤੇ ਇਤਿਹਾਸਕ ਤੱਥਾਂ ‘ਤੇ ਫਿਲਮਾਂ ਨਹੀਂ ਬਣਾਉਣਾ ਚਾਹੁੰਦੇ। ਇਹ ਬਹੁਤ ਹੀ ਨਿਰਾਸ਼ਾਜਨਕ ਅਤੇ ਬੇਇਨਸਾਫੀ ਹੈ’। ਦਰਅਸਲ ਕੰਗਨਾ ਦਾ ਇਹ ਟਵੀਟ ਬੀਜੇਪੀ ਦੇ ਆਗੂ ਅਮਿਤ ਮਾਲਿਆ ਦੇ IC-814 ਦੀ ਵੈੱਬ ਸੀਰਜ਼ ਦੇ ਵਿਰੋਧ ਵਿੱਚ ਆਇਆ ਹੈ ।

ਬੀਜੇਪੀ ਦੇ ਆਗੂ ਅਮਿਤ ਮਾਲਿਆ ਨੇ 90 ਦੇ ਦਹਾਕੇ ਵਿੱਚ ਏਅਰ ਇੰਡੀਆ ਦੇ ਜਹਾਜ IC-814 ਨੂੰ ਨੇਪਾਲ ਤੋਂ ਅਗਵਾ ਕਰਕੇ ਕੰਧਾਰ ਲੈਕੇ ਜਾਣ ਵਾਲੀ ਘਟਨਾ ‘ਤੇ ਬੜੀ ਫਿਲਮ ‘ਤੇ ਸਵਾਲ ਚੁੱਕ ਦੇ ਹੋਏ ਟਵੀਟ ਕੀਤਾ ਸੀ । ਜਿਸ ਵਿੱਚ ਡਾਇਰੈਕਟਰ ਅਨੁਭਵ ਸਿਨਹਾ ‘ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ਅਗਵਾ ਕਰਨ ਵਾਲੇ ਲੋਕਾਂ ਦਾ ਨਾਂ ਨਹੀਂ ਦੱਸਿਆ,ਕਿਉਂਕਿ ਉਹ ਇੱਕ ਅਜੰਡੇ ਤਹਿਤ ਕੰਮ ਕਰ ਰਹੇ ਹਨ ।

ਅਮਿਤ ਮਾਲਿਆ ਨੇ ਕਿਹਾ ਆਈਸੀ-814 ਦੇ ਅਗਵਾਕਾਰ ਖਤਰਨਾਕ ਅੱਤਵਾਦੀ ਸਨ, ਜਿਨ੍ਹਾਂ ਨੇ ਆਪਣੀ ਮੁਸਲਿਮ ਪਛਾਣ ਲੁਕਾਉਣ ਲਈ ਉਪਨਾਮ ਹਾਸਲ ਕੀਤੇ ਸਨ। ਫਿਲਮ ਨਿਰਮਾਤਾ ਅਨੁਭਵ ਸਿਨਹਾ ਨੇ ਉਨ੍ਹਾਂ ਦੇ ਗੈਰ-ਮੁਸਲਿਮ ਨਾਮਾਂ ਨੂੰ ਅੱਗੇ ਵਧਾ ਕੇ ਉਨ੍ਹਾਂ ਦੇ ਅਪਰਾਧਿਕ ਇਰਾਦੇ ਨੂੰ ਜਾਇਜ਼ ਠਹਿਰਾਇਆ। ਨਤੀਜਾ? ਦਹਾਕਿਆਂ ਬਾਅਦ ਲੋਕ ਸੋਚਣਗੇ ਕਿ ਹਿੰਦੂਆਂ ਨੇ ਆਈਸੀ-814 ਨੂੰ ਅਗਵਾ ਕਰ ਲਿਆ ਹੈ। ਪਾਕਿਸਤਾਨੀ ਅੱਤਵਾਦੀਆਂ, ਸਾਰੇ ਮੁਸਲਮਾਨਾਂ ਦੇ ਅਪਰਾਧਾਂ ਨੂੰ ਲੁਕਾਉਣ ਦੇ ਖੱਬੇਪੱਖੀਆਂ ਦੇ ਏਜੰਡੇ ਨੇ ਕੰਮ ਕੀਤਾ। ਇਹ ਸਿਨੇਮਾ ਦੀ ਸ਼ਕਤੀ ਹੈ, ਜਿਸ ਨੂੰ ਕਮਿਊਨਿਸਟ 70 ਦੇ ਦਹਾਕੇ ਤੋਂ ਹਮਲਾਵਰ ਤਰੀਕੇ ਨਾਲ ਵਰਤਦੇ ਆ ਰਹੇ ਹਨ। ਸ਼ਾਇਦ ਇਸ ਤੋਂ ਪਹਿਲਾਂ ਵੀ। ਇਹ ਨਾ ਸਿਰਫ ਲੰਬੇ ਸਮੇਂ ਵਿੱਚ ਭਾਰਤ ਦੇ ਸੁਰੱਖਿਆ ਤੰਤਰ ਨੂੰ ਕਮਜ਼ੋਰ ਕਰੇਗਾ ਬਲਕਿ ਸਵਾਲਾਂ ਦੇ ਘੇਰੇ ਵਿੱਚ ਪਾਵੇਗਾ, ਬਲਕਿ ਧਾਰਮਿਕ ਸਮੂਹ ਤੋਂ ਦੋਸ਼ ਵੀ ਹਟਾ ਦੇਵੇਗਾ, ਜੋ ਸਾਰੇ ਖੂਨ-ਖਰਾਬੇ ਲਈ ਜ਼ਿੰਮੇਵਾਰ ਹੈ।