India

CBSE ਨੇ ਕੀਤਾ ਐਲਾਨ, ਇਸ ਤਰੀਕ ਤੋਂ ਬਾਅਦ ਆਵੇਗਾ 10ਵੀਂ ਅਤੇ 12ਵੀਂ ਦਾ ਨਤੀਜਾ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ ਨਤੀਜੇ 20 ਮਈ ਤੋਂ ਬਾਅਦ ਐਲਾਨਣ ਦੀ ਸੰਭਾਵਨਾ ਹੈ। ਬੋਰਡ ਵੱਲੋਂ 10ਵੀਂ ਜਮਾਤ ਦੀ ਪ੍ਰੀਖਿਆ 15 ਫਰਵਰੀ ਤੋਂ 13 ਮਾਰਚ ਤੱਕ ਅਤੇ  12ਵੀਂ ਜਮਾਤ ਦੀ ਪ੍ਰੀਖਿਆ 15 ਫਰਵਰੀ ਤੋਂ 2 ਅਪ੍ਰੈਲ 2024 ਤੱਕ ਲਈਆਂ ਗਈਆਂ ਸਨ। ਇਸ ਸਾਲ ਦੇਸ਼ ਭਰ ਵਿੱਚ 10ਵੀਂ ਅਤੇ 12ਵੀਂ ਜਮਾਤ ਦੇ ਲਗਭਗ 39 ਲੱਖ ਬੱਚਿਆਂ ਨੇ ਪ੍ਰੀਖਿਆ ਦਿੱਤੀ ਸੀ।

ਸੀਬੀਐਸਈ ਵੱਲੋਂ ਇਸ ਦਾ ਨਤੀਜਾ 20 ਮਈ ਤੋਂ ਬਾਅਦ ਐਲਾਨਣ ਦੀ ਸੰਭਾਵਨਾ ਹੈ। ਵਿਦਿਆਰਥੀ ਆਪਣਾ ਨਤੀਜਾ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਨਤੀਜਾ ਦੇਖ ਸਕਦੇ ਹਨ।

ਇਹ ਵੀ ਪੜ੍ਹੋ –  65 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੋਣਗੇ ਅਧਿਆਪਕ : ਚੰਡੀਗੜ੍ਹ ਪ੍ਰਸ਼ਾਸਨ