ਬਿਉਰੋ ਰਿਪੋਰਟ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ ਵਿੱਚ ਵੱਡੇ ਬਦਲਾਅ ਦੀ ਤਿਆਰੀ ਹੈ । 10ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਹੁਣ 5 ਦੀ ਥਾਂ 10 ਵਿਸ਼ਿਆਂ ਦੀ ਪੜਾਈ ਕਰਨ ਦੇ ਨਾਲ ਪ੍ਰੀਖਿਆ ਦੇਣੀ ਹੋਵੇਗੀ । ਉਨ੍ਹਾਂ ਨੂੰ ਅਕਾਦਮਿਕ ਸੈਸ਼ਨ ਦੇ ਦੌਰਾਨ 2 ਦੀ ਥਾਂ ਹੁਣ 3 ਭਾਸ਼ਾਵਾਂ ਪੜਾਇਆਂ ਜਾਣਗੀਆਂ। ਜਿਸ ਵਿੱਚ 2 ਭਾਰਤੀ ਭਾਸ਼ਾਵਾਂ ਹੋਣਗੀਆਂ,ਇਸ ਤੋਂ ਇਲਾਵਾ 7 ਹੋਰ ਵਿਸ਼ੇ ਹੋਣਗੇ । ਇਸੇ ਤਰ੍ਹਾ 12ਵੀਂ ਵਿੱਚ ਵੀ ਬੱਚਿਆਂ ਨੂੰ 2 ਭਾਸ਼ਾਵਾਂ ਦੀ ਪੜਾਈ ਕਰਨੀ ਹੋਵੇਗੀ। ਜਿਸ ਵਿੱਚ ਇੱਕ ਭਾਸ਼ਾ ਭਾਰਤੀ ਹੋਵੇਗੀ। ਵਿਦਿਆਰਥੀਆਂ ਲਈ 6 ਵਿਸ਼ੇ ਪਾਸ ਕਰਨੇ ਜ਼ਰੂਰੀ ਹੋਣਗੇ। ਮੌਜੂਦਾ ਸਿਸਟਮ ਵਿੱਚ ਵਿਦਿਆਰਥੀਆਂ ਨੂੰ 10ਵੀਂ ਅਤੇ 12ਵੀਂ ਵਿੱਚ 5-5 ਵਿਸ਼ਿਆਂ ਦੀ ਪੜਾਈ ਕਰਨੀ ਹੁੰਦੀ ਹੈ ।
10ਵੀਂ ਕਲਾਸ ਦੀਆਂ ਪ੍ਰੀਖਿਆਵਾਂ ਲਈ ਤਿੰਨ ਭਾਸ਼ਾਵਾਂ ਤੋਂ ਇਲਾਵਾ ਹੋਰ 7 ਵਿਸ਼ੇ ਹਿਸਾਬ,ਕੰਪਿਊਟੇਸ਼ਨਲ ਥਿੰਕਿੰਗ,ਸਮਾਜਿਕ ਵਿਗਿਆਨ,ਵਿਗਿਆਨ,ਕਲਾ ਸਿੱਖਿਆ,ਸਰੀਰਕ ਸਿੱਖਿਆ ਅਤੇ ਤੰਦਰੁਸਤੀ,ਕਿੱਤਾਮੁਖੀ ਸਿੱਖਿਆ ਅਤੇ ਵਾਤਾਵਾਰਣ ਸਿੱਖਿਆ ਸ਼ਾਮਲ ਹੈ। ਹਿਸਾਬ,ਕੰਪਿਊਟੇਸ਼ਨਲ ਥਿੰਕਿੰਗ,ਸਮਾਜਿਕ ਵਿਗਿਆਨ,ਵਿਗਿਆਨ,ਵਾਤਾਵਰਣ ਸਿੱਖਿਆ ਦੇ ਨੰਬਰ ਬਾਹਰ ਹੋਣ ਵਾਲੀ ਪ੍ਰੀਖਿਆ ਰਾਹੀ ਦਿੱਤੇ ਜਾਣਗੇ ਜਦਕਿ ਕਲਾ ਸਿੱਖਿਆ,ਸਰੀਰਕ ਸਿੱਖਿਆ,ਕਿੱਤਾਮੁਖੀ ਸਿੱਖਿਆ ਦੇ ਨੰਬਰ ਬਾਹਰੀ ਅਤੇ ਅੰਦਰੂਨੀ ਤੌਰ ‘ਤੇ ਦਿੱਤੇ ਜਾਣਗੇ। ਵਿਦਿਆਰਥੀਆਂ ਨੂੰ ਅਗਲੀ ਕਲਾਸ ਵਿੱਚ ਜਾਣ ਦੇ ਲਈ ਸਾਰੇ 10 ਵਿਸ਼ਿਆਂ ਵਿੱਚ ਪਾਸ ਹੋਣਾ ਜ਼ਰੂਰੀ ਹੋਵੇਗਾ ।
CBSE ਦੀ ਯੋਜਨਾ ਦੇ ਮੁਤਾਬਿਕ ਅਕਾਦਮਿਕ ਸਾਲ ਵਿੱਚ 1200 ਸਿੱਖਣ ਦੇ ਘੰਟੇ ਹੋਣਗੇ,ਜਿੰਨਾਂ ਵਿੱਚੋਂ 40 ਕ੍ਰੈਡਿਟ ਦਿੱਤੇ ਜਾਣਗੇ । ਇਸੇ ਦੌਰਾਨ ਹਰੇਕ ਵਿਸ਼ੇ ਲਈ ਕੁਝ ਘੰਟੇ ਨਿਰਧਾਰਤ ਕੀਤੇ ਜਾਣਗੇ। ਪਾਸ ਹੋਣ ਦੇ ਲਈ ਵਿਦਿਆਰਥੀਆਂ ਨੂੰ ਇੱਕ ਸਾਲ ਅੰਦਰ 1200 ਘੰਟੇ ਦੀ ਸਿਖਲਾਈ ਪੂਰੀ ਕਰਨੀ ਹੋਵੇਗੀ । ਇਹ ਤਬਦੀਲੀਆਂ ਸਕੂਲੀ ਸਿੱਖਿਆ ਵਿੱਚ ਰਾਸ਼ਟਰੀ ਕ੍ਰੈਡਿਟ ਫਰੇਮਵਰਕ ਨੂੰ ਲਾਗੂ ਕਰਨ ਲਈ CBSE ਦੀ ਪਹਿਲ ਦਾ ਹਿੱਸਾ ਹੈ,ਜਿਸ ਨੂੰ 2020 ਵਿੱਚ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੌਰਾਨ ਮਨਜ਼ੂਰੀ ਕੀਤਾ ਗਿਆ ਸੀ।