India

10ਵੀਂ, 12ਵੀਂ ਦੇ ਪੱਕੇ ਪੇਪਰਾਂ ਦੀ ਡੇਟਸ਼ੀਟ ਆ ਗਈ ਹੈ

‘ਦ ਖ਼ਾਲਸ ਬਿਊਰੋ :- ਸੀਬੀਐੱਸਈ ਨੇ ਅੱਜ 18 ਮਈ ਲਾਕਡਾਊਨ 4 ਦੀ ਸ਼ੁਰੂਆਤ ‘ਚ ਹੀ 10 ਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਰਹਿੰਦੀਆਂ ਬੋਰਡ ਪ੍ਰੀਖਿਆਵਾਂ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ। ਇਹ ਪ੍ਰੀਖਿਆਵਾਂ ਕੋਵਿਡ-19 ਕਾਰਨ ਨਹੀਂ ਹੋ ਸਕੀਆਂ ਸੀ। ਪਰ ਹੁਣ ਬਾਰ੍ਹਵੀਂ ਜਮਾਤ ਲਈ ਬਿਜ਼ਨਸ ਸਟੱਡੀਸ਼ ਦੀ ਪ੍ਰੀਖਿਆ 9 ਜੁਲਾਈ ਨੂੰ ਹੋਵੇਗੀ। ਉੱਤਰ-ਪੂਰਬੀ ਦਿੱਲੀ ਦੇ 10 ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੋਸ਼ਲ ਸਾਇੰਸ ਅਤੇ ਸਾਇੰਸ ਦੀ ਪ੍ਰੀਖਿਆ ਕ੍ਰਮਵਾਰ 1 ਜੁਲਾਈ ਅਤੇ 2 ਜੁਲਾਈ ਨੂੰ ਹੋਵੇਗੀ।

ਐੱਚਆਰਡੀ ਮੰਤਰੀ ਰਮੇਸ਼ ਪੋਖਰਿਆਲ ਨੇ ਟਵਿੱਟਰ ’ਤੇ ਇਹ ਡੇਟਸ਼ੀਟ ਜਾਰੀ ਕੀਤੀ। ਸੀਬੀਐੱਸਈ ਨੇ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਲਈ ਦਿਸ਼ਾ ਨਿਰਦੇਸ਼ ਵੀ ਤੈਅ ਕੀਤੇ ਹਨ। ਲਾਕਡਾਊਨ 4 ਦੀ ਹਦਾਇਤਾਂ ਮੁਤਾਬਿਕ ਵਿਦਿਆਰਥੀਆਂ ਨੂੰ ਸੈਨੀਟਾਈਜ਼ਰ ਲਿਆਉਣ ਅਤੇ ਪ੍ਰੀਖਿਆ ਕੇਂਦਰਾਂ ਵਿੱਚ ਮਾਸਕ ਲਾ ਕੇ ਆਉਣ ਦੀ ਹਦਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ ਮਾਪਿਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਬੱਚਾ ਬਿਮਾਰ ਨਾ ਹੋਵੇ। ਉਮੀਦਵਾਰਾਂ ਨੂੰ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ।