The Khalas Tv Blog India ਸੀਬੀਐਸਈ ਵੱਲੋਂ 10ਵੀਂ,12ਵੀਂ ਦੀਆਂ ਪ੍ਰੀਖਿਆਵਾਂ ਆਫਲਾਈਨ ਕਰਾਉਣ ਦਾ ਫੈਸਲਾ
India Punjab

ਸੀਬੀਐਸਈ ਵੱਲੋਂ 10ਵੀਂ,12ਵੀਂ ਦੀਆਂ ਪ੍ਰੀਖਿਆਵਾਂ ਆਫਲਾਈਨ ਕਰਾਉਣ ਦਾ ਫੈਸਲਾ

‘ਦ ਖ਼ਾਲਸ ਬਿਊਰੋ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ 10ਵੀਂ ਅਤੇ 12ਵੀਂ ਦੀਆਂ ਟਰਮ-2 ਦੀਆਂ ਪ੍ਰੀਖਿਆਵਾਂ ਆਫਲਾਈਨ ਕਰਵਾਉਣ ਦਾ ਫੈਸਲਾ ਲਿਆ ਹੈ। ਇਸ ਲਈ ਬੋਰਡ ਵੱਲੋਂ ਸਕੂਲਾਂ ਨੂੰ ਹ ਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕ ਰੋਨਾ ਕਾਰਨ ਹਾਲਾਤ ਹੋਰ ਖਰਾਬ ਹੋਣ ਦੀ ਸੂਰਤ ਵਿੱਚ ਟਰਮ-1 ਪ੍ਰੀਖਿਆਵਾਂ ਨੂੰ ਆਧਾਰ ਬਣਾ ਕੇ ਹੀ ਨਤੀਜਾ ਐਲਾਨ ਦਿੱਤਾ ਜਾਵੇਗਾ। ਇਸ ਮਹੀਨੇ 15 ਜਨਵਰੀ ਨੂੰ ਬੋਰਡ ਵੱਲੋਂ ਸਕੂਲਾਂ ਨੂੰ ਪਤਰ ਲਿਖ ਕੇ ਨਿਰਦੇਸ਼ ਦਿੱਤਾ ਹੈ ਕਿ ਟਰਮ -2 ਦੀਆਂ ਮਾਰਚ-ਅਪ੍ਰੈਲ ਦੀਆਂ ਹੋਣ ਵਾਲੀਆਂ ਪ੍ਰੀਖਿਆਂਵਾਂ ਆਫਲਾਈਨ ਕਰਵਾਈਆਂ ਜਾਣਗੀਆਂ।

ਇਹਨਾਂ ਪ੍ਰੀਖਿਆਵਾਂ ਲਈ ਸੈਂਪਲ ਪੇਪਰ ਜਾਰੀ ਕਰ ਦਿੱਤੇ ਗਏ ਹਨ ਅਤੇ ਇਹਨਾਂ ਪੇਪਰਾਂ ਤੋਂ ਇਲਾਵਾ ਅੰਕਾਂ ਦਾ ਵੇਰਵਾ ਵੀ ਬੋਰਡ ਵੱਲੋਂ ਆਪਣੀ ਵੈਬਸਾਈਟ ‘ਤੇ  ਪਾ ਦਿੱਤਾ ਗਿਆ ਹੈ। ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸਿਹਤ ਵਿਗਿਆ ਨੀਆਂ ਨੇ ਆਪਣੀ ਰਾਏ ਦਿਤੀ ਹੈ ਕਿ ਕ ਰੋਨਾ ਦੀ ਤੀਜੀ ਲਹਿਰ ਦਾ ਇੰਨਾ ਜਿਆਦਾ ਡ ਰ ਨਹੀਂ ਹੈ ਤੇ ਨਾ ਹੀ ਇਹ ਲਹਿਰ ਇੰਨੀ ਖਤ ਰਨਾਕ ਹੋਵੇਗੀ। ਇਸ ਲਈ ਪ੍ਰੀਖਿਆਵਾਂ ਤੈਅ ਸਮੇਂ ਤੇ ਹੀ ਹੋਣਗੀਆਂ ਤੇ ਆਨਲਾਈਨ ਪ੍ਰੀਖਿਆ ਲੈਣ ਦੀ ਹਾਲ ਦੀ ਘੜੀ ਕੋਈ ਵੀ ਲੋੜ ਨਹੀਂ ਹੈ।

ਇਸੇ ਪੱਤਰ ਵਿੱਚ ਬੋਰਡ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਟਰਮ-1 ਦੀ ਪ੍ਰੀਖਿਆ ਦਾ ਸਮਾਂ 90 ਮਿੰਟ ਸੀ ਪਰ ਹੁਣ ਇਹਨਾਂ ਪ੍ਰੀਖਿਆਵਾਂ ਦਾ ਸਮਾਂ ਘੱਟ ਤੋਂ ਘੱਟ ਦੋ ਘੰਟੇ ਹੋਵੇਗਾ ਅਤੇ ਇਹ ਪ੍ਰੀਖਿਆ ਵਿਸਥਾਰਤ ਸਵਾਲਾਂ ਦੇ ਜਵਾਬਾਂ ਤੇ ਆਧਾਰਿਤ ਹੋਵੇਗੀ ।

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਮੁਹਾਲੀ  ਦੇ ਖੇਤਰੀ ਅਧਿਕਾਰੀ ਸ਼ਿਆਮ ਕਪੂਰ ਨੇ ਦੱਸਿਆ ਹੈ ਕਿ ਟਰਮ 2  ਦੀਆਂ ਆਫਲਾਈਨ ਪ੍ਰੀਖਿਆਵਾਂ ਕਰਾਉਣ ਲਈ ਹਦਾਇਤਾਂ ਆ ਗਈਆਂ ਨੇ ਅਤੇ ਕੇਂਦਰੀ ਸਿੱਖਿਆ ਮੰਤਰਾਲੇ ਨੇ ਇਹਨਾਂ ਪ੍ਰੀਖਿਆਵਾਂ ਲਈ ਹਰੀ ਝੰਡੀ ਦੇ ਦਿੱਤੀ ਹੈ।

Exit mobile version