India

CBSE ਬੋਰਡ, 10ਵੀਂ-12ਵੀਂ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ, ਕੁੱਲ 42 ਲੱਖ ਵਿਦਿਆਰਥੀ ਦੇਣਗੇ ਪ੍ਰੀਖਿਆ

ਬਿਊਰੋ ਰਿਪੋਰਟ (30 ਅਕਤੂਬਰ, 2025): ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ (ਤਾਰੀਖ਼ ਸੂਚੀ) ਜਾਰੀ ਕਰ ਦਿੱਤੀ ਹੈ। ਦੋਵਾਂ ਜਮਾਤਾਂ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਹੋਣਗੀਆਂ।

ਇਸ ਸਾਲ ਲਗਭਗ 42 ਲੱਖ ਵਿਦਿਆਰਥੀਆਂ ਦੇ CBSE ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। 10ਵੀਂ ਜਮਾਤ ਦਾ ਪਹਿਲਾ ਪੇਪਰ ਗਣਿਤ (Maths) ਦਾ ਹੋਵੇਗਾ ਜਦਕਿ 12ਵੀਂ ਜਮਾਤ ਦਾ ਪਹਿਲਾ ਪੇਪਰ ਬਾਇਓਟੈਕਨਾਲੋਜੀ ਅਤੇ ਸ਼ਾਰਟ ਹੈਂਡ ਦਾ ਹੋਵੇਗਾ।

ਵਿਦਿਆਰਥੀ ਆਪਣਾ ਪੂਰਾ ਟਾਈਮਟੇਬਲ CBSE ਦੀ ਅਧਿਕਾਰਤ ਵੈੱਬਸਾਈਟ www.cbse.gov.in ਤੋਂ ਡਾਊਨਲੋਡ ਕਰ ਸਕਦੇ ਹਨ।