‘ਦ ਖ਼ਾਲਸ ਬਿਊਰੋ :ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ 10ਵੀਂ ਅਤੇ 12ਵੀਂ ਜਮਾਤ ਲਈ ਟਰਮ 2 ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਸੀਬੀਐਸਈ ਨੇ ਇੱਕ ਜਾਣਕਾਰੀ ਵਿੱਚ ਕਿਹਾ ਹੈ ਕਿ ਇਹ ਪ੍ਰੀਖਿਆਵਾਂ 26 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। 10ਵੀਂ ਜਮਾਤ ਦੀ ਪ੍ਰੀਖਿਆ 24 ਜੂਨ ਅਤੇ 12ਵੀਂ ਜਮਾਤ ਦੀ ਪ੍ਰੀਖਿਆ 15 ਜੂਨ ਨੂੰ ਹੋਵੇਗੀ।
ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਕਾਰਨ ਸਕੂਲ ਬੰਦ ਹੋ ਗਏ ਸਨ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ ਸੀ, ਅਜਿਹੇ ‘ਚ ਸੀਬੀਐਸਈ ਨੇ ਦੋਵਾਂ ਜਮਾਤਾਂ ‘ਚ ਲਗਭਗ ਸਾਰੇ ਵਿਸ਼ਿਆਂ ‘ਚ ਦੋ ਪ੍ਰੀਖਿਆਵਾਂ ਵਿਚਕਾਰ ਜ਼ਿਆਦਾ ਅੰਤਰ ਰੱਖਿਆ ਹੈ। ਹਾਲਾਂਕਿ, ਬੋਰਡ ਦਾ ਇਹ ਵੀ ਕਹਿਣਾ ਹੈ, “ਜਿੱਥੇ ਵੀ ਗੈਪ ਘੱਟ ਹੈ, ਅਜਿਹੀਆਂ ਪ੍ਰੀਖਿਆਵਾਂ ਬਾਅਦ ਦੀ ਮਿਤੀ ‘ਤੇ ਰੱਖੀਆਂ ਗਈਆਂ ਹਨ, ਤਾਂ ਜੋ ਵਿਦਿਆਰਥੀਆਂ ਨੂੰ ਇਨ੍ਹਾਂ ਪ੍ਰੀਖਿਆਵਾਂ ਦੀ ਤਿਆਰੀ ਲਈ ਕਾਫ਼ੀ ਸਮਾਂ ਮਿਲ ਸਕੇ।”
ਸੀਬੀਐਸਈ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੀਬੀਐਸਈ ਵੱਲੋਂ ਡੇਟ ਸ਼ੀਟ ਤਿਆਰ ਕਰਦੇ ਸਮੇਂ, ਜੇਈਈ ਸਮੇਤ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਾ ਧਿਆਨ ਰੱਖਿਆ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਵੀ ਵਿਦਿਆਰਥੀ ਨੂੰ ਇੱਕੋ ਤਾਰੀਖ ਨੂੰ ਦੋ ਵਿਸ਼ਿਆਂ ਦੀ ਪ੍ਰੀਖਿਆ ਲਈ ਨਾ ਬੈਠਣਾ ਪਵੇ।