India

CBSE ਬੋਰਡ ਨੇ ਬਾਰ੍ਹਵੀਂ ਦਾ ਨਤੀਜਾ ਐਲਾਨਿਆ, ਕੁੜੀਆਂ ਨੇ ਮਾਰੀ ਬਾਜ਼ੀ, ਇੰਞ ਵੇਖੋ ਆਪਣਾ ਨਤੀਜਾ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਸਾਲ ਲਗਭਗ 39 ਲੱਖ ਵਿਦਿਆਰਥੀ 10ਵੀਂ ਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਏ ਹਨ। ਇਨ੍ਹਾਂ ਸਾਰੇ ਵਿਦਿਆਰਥੀਆਂ ਦਾ ਨਤੀਜਾ CBSE ਬੋਰਡ ਦੀ ਅਧਿਕਾਰਿਤ ਵੈੱਬਸਾਈਟ cbse.gov.in ’ਤੇ ਜਾਰੀ ਕਰ ਦਿੱਤਾ ਗਿਆ ਹੈ।

ਇਸ ਸਾਲ ਕੁੱਲ ਪਾਸ ਪ੍ਰਤੀਸ਼ਤਤਾ 87.98% ਰਹੀ ਹੈ। ਬੋਰਡ ਅਨੁਸਾਰ ਇਸ ਸਾਲ ਲੜਕੀਆਂ ਦਾ ਨਤੀਜਾ ਲੜਕਿਆਂ ਦੇ ਮੁਕਾਬਲੇ 6.40 ਫੀਸਦੀ ਵਧੀਆ ਰਿਹਾ ਹੈ।

ਇੰਞ ਵੇਖੋ ਆਪਣਾ ਨਤੀਜਾ

  • ਨਤੀਜਾ ਵੇਖਣ ਲਈ cbseresults.nic.in ਜਾਂ cbse.gov.in ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।
  • ਹੋਮ ਪੇਜ ’ਤੇ, ‘CBSE 12ਵੀਂ ਦੇ ਨਤੀਜੇ ਡਾਇਰੈਕਟ ਲਿੰਕ’ ‘ਤੇ ਕਲਿੱਕ ਕਰੋ।
  • ਲੌਗਇਨ ਪੰਨਾ ਖੁੱਲ੍ਹੇਗਾ, ਇੱਥੇ ਮੰਗੀ ਗਈ ਜਾਣਕਾਰੀ ਦਰਜ ਕਰੋ।
  • ਤੁਹਾਡਾ ਸੀਬੀਐਸਈ ਬੋਰਡ ਨਤੀਜਾ ਸਕ੍ਰੀਨ ‘ਤੇ ਖੁੱਲ੍ਹੇਗਾ, ਇਸ ਦੀ ਜਾਂਚ ਕਰੋ।
  • ਵਿਦਿਆਰਥੀ ਇੱਥੋਂ ਨਤੀਜੇ ਦੀ ਡਿਜੀਟਲ ਕਾਪੀ ਡਾਊਨਲੋਡ ਕਰਕੇ ਆਪਣੇ ਕੋਲ ਰੱਖ ਸਕਣਗੇ।