ਅੱਜ ਸਵੇਰੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਹੈ। ਇਸ ਦੇ ਕੁਝ ਸਮੇਂ ਬਾਅਦ ਹੁਣ ਬੋਰਡ ਨੇ 10ਵੀਂ ਦਾ ਨਤੀਜਾ ਵੀ ਐਲਾਨ ਦਿੱਤਾ ਹੈ। ਸੀਬੀਐਸਈ 10ਵੀਂ ਅਤੇ 12ਵੀਂ ਦੇ ਨਤੀਜੇ ਅਧਿਕਾਰਿਤ ਵੈੱਬਸਾਈਟ cbseresults.nic.in, results.cbse.nic.in ਅਤੇ cbse.gov.in ‘ਤੇ ਜਾ ਕੇ ਵੇਖੇ ਜਾ ਸਕਦੇ ਹਨ।
CBSE 10ਵੀਂ ਦੀ ਪਾਸ ਫੀਸਦ 93.60 ਰਹੀ। ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 0.48 ਫੀਸਦ ਵੱਧ ਨਤੀਜਾ ਆਇਆ ਹੈ। ਪਿਛਲੇ ਸਾਲ 93.12 ਫ਼ੀਸਦੀ ਵਿਦਿਆਰਥੀ 10ਵੀਂ ਵਿੱਚੋਂ ਪਾਸ ਹੋਏ ਸਨ।
12ਵੀਂ ਦੀ ਤਰ੍ਹਾਂ 10ਵੀਂ ਵਿੱਚੋਂ ਵੀ ਲੜਕੀਆਂ ਨੇ ਬਾਜ਼ੀ ਮਾਰੀ ਹੈ। ਲੜਕੀਆਂ ਦਾ ਨਤੀਜਾ ਲੜਕਿਆਂ ਦੇ ਮੁਕਾਬਲੇ 2.04 ਫ਼ੀਸਦੀ ਵਧੀਆ ਹੈ। ਲੜਕੀਆਂ ਦਾ ਪਾਸ ਫੀਸਦ 2023 ਵਿੱਚ 94.25 ਫੀਸਦੀ ਤੋਂ ਵਧ ਕੇ ਇਸ ਸਾਲ 94.75 ਫੀਸਦੀ ਹੋ ਗਿਆ ਹੈ।
ਲੜਕਿਆਂ ਦਾ ਪਾਸ ਫੀਸਦ 2023 ਵਿੱਚ 92.27 ਫੀਸਦ ਤੋਂ ਵਧ ਕੇ ਇਸ ਸਾਲ 92.71 ਫੀਸਦ ਹੋ ਗਿਆ ਹੈ। ਟਰਾਂਸਜੈਂਡਰ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਇਹ 90 ਫੀਸਦ ਤੋਂ ਵਧ ਕੇ 91.30 ਫੀਸਦ ਹੋ ਗਿਆ ਹੈ।
ਇੰਞ ਵੇਖੋ ਆਪਣਾ ਨਤੀਜਾ
- ਨਤੀਜਾ ਵੇਖਣ ਲਈ cbseresults.nic.in ਜਾਂ cbse.gov.in ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।
- ਹੋਮ ਪੇਜ ’ਤੇ, ‘CBSE 10ਵੀਂ ਦੇ ਨਤੀਜੇ ਡਾਇਰੈਕਟ ਲਿੰਕ’ ‘ਤੇ ਕਲਿੱਕ ਕਰੋ।
- ਲੌਗਇਨ ਪੰਨਾ ਖੁੱਲ੍ਹੇਗਾ, ਇੱਥੇ ਮੰਗੀ ਗਈ ਜਾਣਕਾਰੀ ਦਰਜ ਕਰੋ।
- ਤੁਹਾਡਾ ਸੀਬੀਐਸਈ ਬੋਰਡ ਨਤੀਜਾ ਸਕ੍ਰੀਨ ‘ਤੇ ਖੁੱਲ੍ਹੇਗਾ, ਇਸ ਦੀ ਜਾਂਚ ਕਰੋ।
- ਵਿਦਿਆਰਥੀ ਇੱਥੋਂ ਨਤੀਜੇ ਦੀ ਡਿਜੀਟਲ ਕਾਪੀ ਡਾਊਨਲੋਡ ਕਰਕੇ ਆਪਣੇ ਕੋਲ ਰੱਖ ਸਕਣਗੇ।