‘ਦ ਖ਼ਾਲਸ ਬਿਊਰੋ :- ਦੇਸ਼ ‘ਚ ਕੋਰੋਨਾ ਮਹਾਂਮਾਰੀ ਦੇ ਵੱਧਦੇ ਪ੍ਰਕੋਪ ਨੂੰ ਵੇਖਦੇ ਹੋਏ ‘CBSC’ ਨੇ ਵਿਦਿਆਰਥੀਆਂ ਦੇ ਪੜ੍ਹਾਈ ਦੇ ਬੋਝ ਨੂੰ ਹਲਕਾ ਕਰਦਿਆਂ ਹੋਇਆ ਨੌਵੀਂ ਤੇ ਬਾਰ੍ਹਵੀਂ ਦੀਆਂ ਕਲਾਸਾਂ ਦੇ ਸਲੇਬਸ ਨੂੰ ਘੱਟ ਕਰਨ ਦਾ ਐਲਾਨ ਕਰ ਦਿੱਤਾ ਹੈ।
CBSC ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਆਪਣੇ ਬਿਆਣ ‘ਚ ਕਿਹਾ ਕਿ ਕੋਰੋਨਾ ਸੰਕਮਣ ਕਾਰਨ ਬਣੇ ਖ਼ਤਰਨਾਕ ਮਾਹੌਲ ਦੇ ਮੱਦੇਨਜ਼ਰ ਸਕੂਲਾਂ ਨੂੰ ਬੰਦ ਕਰਨ ਦਾ ਫੈਂਸਲਾਂ ਲਿਆ ਗਿਆ ਸੀ ਜਿਸ ਕਾਰਨ ਬੱਚਿਆਂ ਦੀ ਕਲਾਸਾਂ ਨਹੀਂ ਲੱਗ ਪਾ ਰਹੀਆਂ ਸੀ, ਅਤੇ ਉਨ੍ਹਾਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਸੀ। CBSC ਨੇ ਉਨਾਂ ਦੇ ਇਸ ਨੁਕਸਾਨ ਨੂੰ ਬਚਾਉਂਦੇ ਹੋਏ 2020-21 ਦੇ ਸਮੈਸਟਰ ਲਈ ਸਲੇਬਸ ਘਟਾਉਣ ਦਾ ਫੈਂਸਲਾ ਲਿਤਾ ਹੈ। ਹਾਲਾਂਕਿ ਸਲੇਬਸ ਨੂੰ ਕਿਨ੍ਹੇ ਹਿੱਸਿਆ ‘ਚ ਘੱਟ ਕਰਨਾ ਹੈ ਇਸ ‘ਤੇ ਕਮੇਟੀ ਵਿਚਾਰ- ਵਟਾਂਦਰੇ ਕਰ ਰਹੀ ਹੈ।