CBI ਨੇ ਕਿਹਾ ਆਬਕਾਰੀ ਘੁਟਾਲੇ ਵਿੱਚ ਕਿਸੇ ਦੇ ਖਿਲਾਫ਼ ਲੁਕ ਆਊਟ ਨੋਟਿਸ ਨਹੀਂ ਜਾਰੀ
‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦਾ ਇੱਕ ਹੋਰ ਝੂਠ ਫੜਿਆ ਗਿਆ ਹੈ। ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਖਿਲਾਫ਼ ਐਕਸਾਇਜ ਘੁਟਾਲੇ ਮਾਮਲੇ ਵਿੱਚ CBI ਨੇ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ ਜਦਕਿ ਸੀਬੀਆਈ ਨੇ ਬਿਆਨ ਜਾਰੀ ਕਰਦੇ ਹੋਏ ਸਾਫ ਇਨਕਾਰ ਕੀਤਾ ਹੈ। ਏਜੰਸੀ ਨੇ ਦਾਅਵਾ ਕੀਤਾ ਹੈ ਕਿ ਆਬਕਾਰੀ ਨੀਤੀ ਘੁਟਾਲੇ ਵਿੱਚ ਨਾ ਤਾਂ ਮਨੀਸ਼ ਸਿਸੋਦੀਆ ਖਿਲਾਫ਼ ਨਾ ਹੀ ਕਿਸੇ ਹੋਰ ਮੁਲਜ਼ਮ ਖਿਲਾਫ਼ ਲੁਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਆਪ ਦੇ ਉਸ ਦਾਅਵੇ ਨੂੰ ਝੂਠਾ ਸਾਬਿਤ ਕੀਤਾ ਸੀ ਜਿਸ ਵਿੱਚ ਪਾਰਟੀ ਵੱਲੋਂ ਕਿਹਾ ਗਿਆ ਸੀ ਨਿਊਯਾਰਕ ਟਾਇਮਸ ਦੇ ਪਹਿਲੇ ਪੇਜ ‘ਤੇ ਦਿੱਲੀ ਦੇ ਸਿੱਖਿਆ ਮਾਡਲ ਦੀ ਤਾਰੀਫ਼ ਹੋਈ ਹੈ,ਇਸੇ ਲਈ ਕੇਂਦਰ ਸਰਕਾਰ ਸਿਸੋਦੀਆ ਨੂੰ ਟਾਰਗੇਟ ਕਰ ਰਹੀ ਹੈ, ਜਦਕਿ ਖਹਿਰਾ ਵੱਲੋਂ ਅਖ਼ਬਾਰ ਦੇ ਅੰਦਰੇ ਪੇਜ਼ ‘ਤੇ ਖ਼ਬਰ ਛੱਪਣ ਦਾ ਦਾਅਵਾ ਕੀਤਾ ਸੀ,ਉਨ੍ਹਾਂ ਨੇ ਟਵੀਟ ਕਰਦੇ ਹੋਏ ਸਬੂਤ ਵੀ ਪੇਸ਼ ਕੀਤੇ ਸਨ।
ਮਨੀਸ਼ ਸਿਸੋਦੀਆ ਦਾ PM ਮੋਦੀ ‘ਤੇ ਤੰਜ
ਲੁਕ ਆਊਟ ਨੋਟਿਸ ਦੇ ਦਾਅਵੇ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਜਮਕੇ ਭੜਾਸ ਕੱਢੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ‘ਤੁਹਾਡੀ ਸਾਰੀ ਰੇਡ ਫੇਲ੍ਹ ਹੋ ਗਈ। ਕੁਝ ਨਹੀਂ ਮਿਲਿਆ,ਇੱਕ ਪੈਸੇ ਦੀ ਵੀ ਹੇਰਾਫੇਰੀ ਨਹੀਂ ਮਿਲੀ,ਹੁਣ ਤੁਸੀਂ ਲੁੱਕ ਆਊਟ ਸਰਕੁਲਰ ਜਾਰੀ ਕਰ ਦਿੱਤਾ ਕਿ ਸਿਸੋਦੀਆ ਮਿਲ ਨਹੀਂ ਰਿਹਾ,ਇਹ ਕਿ ਡਰਾਮੇਬਾਜ਼ੀ ਹੈ ਮੋਦੀ ਜੀ ? ਮੈਂ ਖੁੱਲ੍ਹੇਆਮ ਦਿੱਲੀ ਵਿੱਚ ਘੁੰਮ ਰਿਹਾ ਹੈ,ਦੱਸੋ ਕਿੱਥੇ ਆਉਣਾ ਹੈ,ਮੈਂ ਤੁਹਾਨੂੰ ਨਹੀਂ ਮਿਲ ਰਿਹਾ ?’
ਲੁਕਆਊਟ ਸਰਕੁਲਰ ਦਾ ਮਕਸਦ
ਲੁਕਆਊਟ ਸਰਕੁਲਰ ਦਾ ਮਕਸਦ ਹੁੰਦਾ ਹੈ ਕਿ ਜਿਸ ਸ਼ਖ਼ਸ ਦੇ ਖਿਲਾਫ਼ ਜਾਂਚ ਚੱਲ ਰਹੀ ਹੈ ਉਹ ਦੇਸ਼ ਤੋਂ ਭੱਜ ਨਾ ਜਾਵੇ ਇਸ ਲਈ ਮੁਲਕ ਦੇ ਸਾਰੇ ਏਅਰਪੋਰਟ ‘ਤੇ ਅਲਰਟ ਜਾਰੀ ਕੀਤਾ ਜਾਂਦਾ ਹੈ,ਕੁਝ ਦਿਨ ਪਹਿਲਾਂ ਨੁਪੁਰ ਸ਼ਰਮਾ ਖਿਲਾਫ਼ ਵੀ ਕੋਲਕਾਤਾ ਪੁਲਿਸ ਨੇ ਲੁਕਆਊਟ ਨੋਟਿਸ ਜਾਰੀ ਕਾਤੀ ਸੀ
ਮਨੀਸ਼ ਸਿਸੋਦੀਆ ਖਿਲਾਫ਼ 3 ਧਾਰਾਵਾਂ
ਐਕਸਾਇਜ਼ ਘੁਟਾਲੇ ਨੂੰ ਲੈਕੇ ਮਨੀਸ਼ ਸਿਸੋਦੀਆ ਖਿਲਾਫ਼ 3 ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿੱਚ IPC ਦੀ ਧਾਰਾ 120B, 477A ਅਤੇ ਪ੍ਰੀਵੈਨਸ਼ਨ ਆਫ ਕਰਪਸ਼ਨ ਦੀ ਧਾਰਾ 7 ਅਧੀਨ ਕੇਸ ਦਰਜ ਹੋਇਆ ਸੀ,IPC ਦੀ ਧਾਰਾ 120B ਅਤੇ PC ਐਕਟ ਦੀ ਧਾਰਾ 7 ਅਧੀਨ ED ਵੀ ਇਸ ਵਿੱਚ ਸ਼ਾਮਲ ਹੋ ਸਕਦੀ ਹੈ, ਜਾਣਕਾਰੀ ਮੁਤਾਬਿਕ ਨਵੀਂ ਐਕਸਾਇਜ ਪਾਲਿਸੀ ਨੂੰ ਉੱਪ ਰਾਜਪਾਲ ਵੱਲੋਂ ਦਿੱਤੀ ਗਈ ਮਨਜ਼ੂਰੀ ਦੇ 6 ਦਿਨ ਬਾਅਦ ਮਨੀਸ਼ ਸਿਸੋਦੀਆ ਨੇ ਇਸ ਵਿੱਚ ਬਦਲਾਅ ਕੀਤੇ ਸਨ ਜਿਸ ਦੀ ਜਾਣਕਾਰੀ LG ਨੂੰ ਨਹੀਂ ਦਿੱਤੀ ਗਈ ਸੀ,ਉੱਪ ਰਾਜਪਾਲ ਵੱਲੋਂ 24 ਮਈ 2021 ਨੂੰ ਮਨਜ਼ੂਰੀ ਦਿੱਤੀ ਸੀ ਜਦਕਿ ਸਿਸੋਦੀਆ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ 31 ਮਈ 2021 ਨੂੰ ਇਸ ਵਿੱਚ ਬਦਲਾਅ ਕੀਤਾ
ਦਿੱਲੀ ਦੇ LG ਨੇ CBI ਜਾਂਚ ਦੀ ਸਿਫਾਰਿਸ਼ ਕੀਤੀ ਸੀ
ਦਿੱਲੀ ਦੇ LG ਵੀਕੇ ਸਕਸੈਨਾ ਨੇ ਐਕਸਾਇਜ਼ ਪਾਲਿਸੀ ਨੂੰ ਲੈ ਕੇ CBI ਜਾਂਚ ਦੀ ਸਿਫਾਰਿਸ਼ ਕੀਤੀ ਸੀ। ਮੁੱਖ ਸਕੱਤਰ ਨਰੇਸ਼ ਕੁਮਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਨਵੀਂ ਐਕਸਾਇਜ਼ ਪਾਲਿਸੀ ਦੇ ਜ਼ਰੀਏ ਸ਼ਰਾਬ ਲਾਇਸੈਂਸ ਹੋਲਡਰਾਂ ਨੂੰ ਫਾਇਦਾ ਪਹੁੰਚਾਇਆ ਗਿਆ ਹੈ। ਰਿਪੋਰਟ ਵਿੱਚ ਮਨੀਸ਼ ਸਿਸੋਦੀਆ ਦਾ ਨਾਂ ਲਿਆ ਸੀ। ਮੁੱਖ ਸਕੱਤਰ ਨੇ ਇਹ ਰਿਪੋਰਟ LG ਨੂੰ ਸੌਂਪੀ ਸੀ। ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਕਈ ਵਾਰ ਕਹਿ ਚੁੱਕੇ ਸਨ ਕਿ ਕੇਂਦਰ ਸਰਕਾਰ ਮਨੀਸ਼ ਸਿਸੋਦੀਆ ਨੂੰ ਝੂਠੇ ਕੇਸ ਵਿੱਚ ਫਸਾਉਣਾ ਚਾਹੁੰਦੀ ਹੈ। ਹਾਲਾਂਕਿ ਦਿੱਲੀ ਸਰਕਾਰ ਨੇ ਮੁੜ ਤੋਂ ਪੁਰਾਣੀ ਐਕਸਾਇਜ਼ ਨੀਤੀ ਲਾਗੂ ਕਰ ਦਿੱਤੀ ਸੀ।