The Khalas Tv Blog Punjab ‘100 ਸਿੱਖਾਂ ਦੇ ਕਬੂਲਨਾਮੇ ਦੇ 5 ਸਟਿੰਗ’ ! ‘ਟਾਈਟਲਰ ਦਾ ਹੋਵੇਗਾ ਹਿਸਾਬ’ !
Punjab

‘100 ਸਿੱਖਾਂ ਦੇ ਕਬੂਲਨਾਮੇ ਦੇ 5 ਸਟਿੰਗ’ ! ‘ਟਾਈਟਲਰ ਦਾ ਹੋਵੇਗਾ ਹਿਸਾਬ’ !

ਬਿਊਰੋ ਰਿਪੋਰਟ : 1984 ਨਸਲਕੁਸ਼ੀ ਮਾਮਲੇ ਵਿੱਚ ਕਾਂਗਰਸ ਦੇ ਸਾਬਕਾ ਮੰਤਰੀ ਜਗਦੀਸ਼ ਟਾਈਟਲਰ ਦੇ ਖਿਲਾਫ CBI ਨੇ ਸ਼ਿਕੰਜਾ ਪੂਰੀ ਤਰ੍ਹਾਂ ਨਾਲ ਕੱਸ ਦਿੱਤਾ ਹੈ । 5 ਸਟਿੰਗ ਦੇ ਮਾਮਲੇ ਵਿੱਚ ਸੀਬੀਆਈ ਨੇ ਉਨ੍ਹਾਂ ਦੇ ਵਾਇਸ ਸੈਂਪਲ ਲਏ ਹਨ । ਸਾਬਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ 5 ਫਰਵਰੀ 2018 ਨੂੰ ਜਗਦੀਸ਼ ਟਾਈਟਰਲ ਦੇ 5 ਸਟਿੰਗ ਜਾਰੀ ਕੀਤੇ ਸਨ । ਇਸ ਦੇ ਜ਼ਰੀਏ ਦਾਅਵਾ ਕੀਤਾ ਗਿਆ ਸੀ ਕਿ ਟਾਈਟਲਰ 100 ਸਿੱਖਾਂ ਦੇ ਕਤਲ ਦੀ ਗੱਲ ਕਬੂਲ ਰਿਹਾ ਹੈ ਅਤੇ ਇਹ ਵੀ ਕਹਿ ਰਿਹਾ ਹੈ ਕਿ ਹਾਈਕੋਰਟ ਦੇ ਕਈ ਜੱਜ ਉਸ ਨੇ ਲਗਾਏ ਹਨ ਅਤੇ ਉਨ੍ਹਾਂ ਦੇ ਪੁੱਤਰਾਂ ਦੀਆਂ ਕੰਪਨੀਆਂ ਦੇ ਸਵਿਸ ਬੈਂਕ ਖਾਤੇ ਵਿੱਚ ਕਰੋੜਾਂ ਰੁਪਏ ਜਮਾ ਕਰਵਾਏ ਹਨ। ਇਸ ਵੀਡੀਓ ਨੂੰ ਰਵਿੰਦਰ ਚੌਹਾਨ ਨਾਂ ਦੇ ਸ਼ਖਸ ਨੇ ਰਿਕਾਰਡ ਕੀਤਾ ਸੀ ਜੋ ਵੀਡੀਓ ਵਿੱਚ ਵੀ ਨਜ਼ਰ ਆ ਰਿਹਾ ਸੀ। ਉਸ ਵੇਲੇ ਰਵਿੰਦਰ ਚੌਹਾਨ ਨੇ ਆਪ ਦਿੱਲੀ ਕਮੇਟੀ ਦੇ ਦਫਤਰ ਵਿੱਚ ਪ੍ਰੈਸ ਕਾਂਫਰੰਸ ਦੌਰਾਨ ਕਿਹਾ ਸੀ ਟਾਈਟਲਰ ਨੇ ਉਨ੍ਹਾਂ ਦੇ ਸਾਹਮਣੇ ਗੱਲਾਂ ਕਬੂਲੀਆਂ ਹਨ । ਇਸ ਮਾਮਲੇ ਵਿੱਚ ਸੀਬੀਆਈ ਨੇ ਸਟਿੰਗ ਨਸ਼ਰ ਕਰਨ ਵਾਲੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਵੀ ਸੱਦਿਆ ਸੀ।

ਮਨਜੀਤ ਸਿੰਘ ਜੀਕੇ ਸੀਬੀਆਈ ਦੇ ਸਾਹਮਣੇ ਪੇਸ਼ ਹੋਏ

ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅਹੁਦੇ ‘ਤੇ ਰਹਿੰਦੇ ਹੋਏ ਟਾਈਟਲਰ ਦਾ ਇਹ ਸਟਿੰਗ ਨਸ਼ਰ ਕੀਤਾ ਸੀ ਇਸ ਲਈ ਅਦਾਲਤ ਨੇ ਉਨ੍ਹਾਂ ਨੂੰ ਵੀ ਬੁਲਾਇਆ ਸੀ। ਜੀਕੇ ਨੇ ਦੱਸਿਆ ਕਿ ਤਕਰੀਬਨ ਡੇਢ ਘੰਟੇ ਤੱਕ ਏਜੰਸੀ ਨੇ ਉਨ੍ਹਾਂ ਤੋਂ ਸਵਾਲ ਕੀਤੇ । ਉਨ੍ਹਾਂ ਕਿਹਾ ਸਵਾਲ ਜਵਾਬ ਤੋਂ ਬਾਅਦ ਮੈਨੂੰ ਤਸਲੀ ਹੈ ਕਿ ਜਗਦੀਸ਼ ਟਾਈਟਲਰ ਜੇਲ੍ਹ ਜ਼ਰੂਰ ਜਾਵੇਗਾ। ਜੀਕੇ ਨੇ ਕਿਹਾ ਸੀਬੀਆਈ ਨੇ ਮੈਨੂੰ ਇਸ ਸਟਿੰਗ ਦੇ ਵੀਡੀਓ ਬਾਰੇ ਜਾਣਕਾਰੀ ਮੰਗੀ ਜਿਸ ਨੂੰ ਏਜੰਸੀ ਦੇ ਨਾਲ ਸਾਂਝਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਇਹ ਸਾਰੇ ਸਬੂਤ ਟਾਇਟਲ ਨੂੰ ਸਿੱਖਾਂ ਦਾ ਕਾਤਲ ਸਾਬਿਤ ਕਰਨ ਦੇ ਲਈ ਕਾਫੀ ਹਨ । ਜੀਕੇ ਨੇ ਕਿਹਾ ਹੁਣ ਸੀਬੀਆਈ ਇਸ ਮਾਮਲੇ ਵਿੱਚ ਕੀ ਕਾਰਵਾਈ ਕਰੇਗੀ ਇਹ ਵੇਖਣ ਵਾਲੀ ਗੱਲ ਹੋਵੇਗੀ।

ਸੀਬੀਆਈ ਸਭ ਤੋਂ ਪਹਿਲਾਂ ਸਟਿੰਗ ਦੇ ਵਾਇਸ ਸੈਂਪਲ ਅਤੇ ਟਾਈਟਲਰ ਦੇ ਆਵਾਜ਼ ਨੂੰ ਮੈਚ ਕਰੇਗੀ ਜੇਕਰ ਇਹ ਮਿਲ ਜਾਂਦੀ ਹੈ ਤਾਂ ਸੀਬੀਆਈ ਲਈ ਇਹ ਕਾਰਵਾਈ ਦਾ ਵੱਡਾ ਸਬੂਤ ਬਣ ਸਕਦਾ ਹੈ,ਪਰ ਵੱਡੀ ਗੱਲ ਇਹ ਹੈ ਕਿ ਅਦਾਲਤ ਇਸ ਸਬੂਤ ਨੂੰ ਲੈਂਦੀ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ । ਫਿਲਹਾਲ ਸੀਬੀਆਈ ਲੈੱਬ ਦੀ ਰਿਪੋਰਟ ਦਾ ਇੰਤਜ਼ਾਰ ਕਰੇਗੀ

ਟਾਈਟਲਰ ਦਾ ਬਿਆਨ 

ਜਗਦੀਸ਼ ਟਾਈਟਲਰ ਨੇ ਵਾਇਸ ਸੈਂਪਲ ਦੇਣ ਤੋਂ ਬਾਅਦ ਕਿਹਾ ਕਿ ਜੇਕਰ ਮੇਰੇ ਖਿਲਾਫ ਇੱਕ ਵੀ ਸਬੂਤ ਮਿਲ ਗਿਆ ਤਾਂ ਮੈਂ ਆਪਣੇ ਆਪ ਨੂੰ ਫਾਹਾ ਲਾ ਲਵਾਂਗਾ । ਟਾਈਟਲਰ ਨੇ ਕਿਹਾ 39 ਸਾਲ ਹੋ ਗਏ ਹਨ ਪਰ ਮੇਰੇ ਖਿਲਾਫ ਇੱਕ ਵੀ ਸਬੂਤ ਨਹੀਂ ਮਿਲਿਆ ।

 

Exit mobile version