ਬਿਊਰੋ ਰਿਪੋਰਟ : ਤਰਨਤਾਰਨ ਵਿੱਚ 1992 ਦੌਰਾਨ ਲਾਪਤਾ ਹੋਏ ਫੌਜੀ ਉਸ ਦੇ ਪੁੱਤਰ ਅਤੇ 2 ਹੋਰ ਰਿਸ਼ਤੇਦਾਰਾਂ ਦੇ ਮਾਮਲੇ ਵਿੱਚ ਸੀਬੀਆਈ ਦੀ ਸਪੈਸ਼ਲ ਕੋਰਟ ਨੇ ਸਾਬਕਾ ਐੱਸਐੱਚਓ ਨੂੰ ਦੋਸ਼ੀ ਕਰਾਰ ਦਿੱਤਾ ਹੈ । ਉਧਰ ਇਸ ਮਾਮਲੇ ਵਿੱਚ 3 ਹੋਰ ਮੁਲਜ਼ਮਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ । ਅਦਾਲਤ ਨੇ ਇਸ ਮਾਮਲੇ ਵਿੱਚ IPC ਦੀ ਧਾਰਾ 364 ਅਤੇ 342 ਦੇ ਤਹਿਤ SHO ਨੂੰ 5 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ
ਮੁਹਾਲੀ ਦੀ CBI ਅਦਾਲਤ ਨੇ ਉਸ ਸਮੇਂ ਦੇ ਥਾਣੇਦਾਰ ਸੁਰਿੰਦਰ ਪਾਲ ਸਿੰਘ ਨੂੰ ਸਾਬਕਾ ਫੌਜੀ ਪਿਆਰਾ ਸਿੰਘ ਉਸ ਦੇ ਪੁੱਤਰ ਹਰਫੁਲ ਸਿੰਘ ਅਤੇ 2 ਰਿਸ਼ਤੇਦਾਰਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਰੱਖਣ ਅਤੇ ਗਾਇਬ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ । ਸ਼ੁਰੂਆਤ ਵਿੱਚ ਤਿੰਨ ਹੋਰ ਭੁਪਿੰਦਰਜੀਤ ਸਿੰਘ, ਰਾਮਨਾਥ ਅਤੇ ਨਜੀਰ ਸਿੰਘ ਨੂੰ ਮੁਲਜ਼ਮ ਬਣਾਇਆ ਗਿਆ ਸੀ ਪਰ ਤਿੰਨਾਂ ਨੂੰ ਬਰੀ ਕਰ ਦਿੱਤਾ ਗਿਆ ਹੈ ।
23 ਜੁਲਾਈ 1992 ਨੂੰ ਕੀਤਾ ਗਿਆ ਸੀ ਗ੍ਰਿਫਤਾਰ
23 ਜੁਲਾਈ 1992 ਦੀ ਰਾਤ 8-9 ਵਜੇ ਦੇ ਕਰੀਬ ਪੁਲਿਸ ਨੇ ਰਿਟਾਇਡ ਫੌਜੀ ਪਿਆਰਾ ਸਿੰਘ ਪੁੱਤਰ ਹਰਫੁਲ ਸਿੰਘ ਅਤੇ ਭਤੀਜੇ ਗੁਰਦੀਪ ਸਿੰਘ,ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਮੁਲਾਜ਼ਮ ਅਤੇ ਹੋਰ ਰਿਸ਼ਤੇਦਾਰ ਸਵਣ ਸਿੰਘ ਨੂੰ ਤਰਨਤਾਰਨ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ । ਇੰਨਾਂ ਸਾਰਿਆਂ ਨੂੰ ਵੱਖ-ਵੱਖ ਥਾਰਿਆਂ ਵਿੱਚ ਹਿਰਾਸਤ ਵਿੱਚ ਰੱਖਿਆ ਗਿਆ ਸੀ ।
ਚਾਰੋ ਬਾਅਦ ਵਿੱਚੋ ਲਾਪਤਾ ਦੱਸੇ ਗਏ
ਸਾਲ 1996 ਵਿੱਚ ਪਿਆਰਾ ਸਿੰਘ ਦੀ ਪਤਨੀ ਜਗੀਰ ਕੌਰ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ । ਜਿਸ ਤੋਂ ਬਾਅਦ ਅਦਾਲਤ ਨੇ ਸੀਬੀਆਈ ਜਾਂਚ ਦੇ ਨਿਰਦੇਸ਼ ਦਿੱਤੇ ਸਨ । 10 ਫਰਵਰੀ 2000 ਨੂੰ ਸੀਬੀਆਈ ਨੇ ਤਤਕਾਲੀ ਡੀਐੱਸਪੀ ਗੋਇੰਦਵਾਲ ਭੁਪਿੰਦਰਜੀਤ ਦੇ ਖਿਲਾਫ IPC ਦੀ ਧਾਰਾ 120 ਬੀ ਆਰ/ ਡਬਲੂ 364 ਅਤੇ 342 ਦੇ ਤਹਿਤ ਮਾਮਲਾ ਦਰਜ ਕੀਤਾ ਸੀ । ਜਾਂਚ ਅਧਿਕਾਰੀ ਨੇ SHO ਗੋਇੰਦਵਾਲ ਨੂੰ ਵੀ ਇਸ ਵਿੱਚ ਜੋੜਿਆ, ਇਸ ਤੋਂ ਇਲਾਵਾ ਤੇਗ ਬਹਾਦੁਰ ਤਤਕਾਲੀ ASI ਪੁਲਿਸ ਸਟੇਸ਼ਨ ਗੋਇੰਦਵਾਲ ਅਤੇ SHO ਵੈਰੋਵਾਲ ਅਤੇ ਹੋਰ ਅਣ ਪਛਾਤੇ ਪੁਲਿਸ ਅਧਿਕਾਰੀਆਂ ਦੇ ਨਾਂ ਵੀ ਸ਼ਾਮਲ ਕੀਤੇ ਗਏ । 30 ਮਾਰਚ 2002 ਨੂੰ CBI ਨੇ ਭੁਪਿੰਦਰਜੀਤ ਸਿੰਘ,ਸੁਰਿੰਦਰਪਾਲ ਸਿੰਘ,ਤੇਗ ਬਹਾਦੁਰ ਸਿੰਘ,ਨਜ਼ਰ ਸਿੰਘ ਅਤੇ ਰਾਮ ਨਾਥ ਦੇ ਖਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੀ ਗਈ ਸੀ ।