ਬਿਊਰੋ ਰਿਪੋਰਟ : ਪੰਜਾਬ ਵਿੱਚ ਨਸ਼ੇ ਦੇ ਇੱਕ ਝੂਠੇ ਕੇਸ ਵਿੱਚ ਫਸਾਉਣ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਹੋਈ ਹੈ। CBI ਨੇ STF ਦੇ AIG ਰਛਪਾਲ ਸਿੰਘ ਦੇ ਨਾਲ 10 ਥਾਣੇਦਾਰਾਂ ਅਤੇ ਸਬ ਇੰਸਪੈਕਟਰਾਂ ਖਿਲਾਫ ਚਾਰਜਸ਼ੀਟ ਫਾਈਲ ਕੀਤੀ ਹੈ। ਪੰਜਾਬ ਹਰਿਆਣਾ ਹਾਈਕੋਰਟ ਵਿੱਚ ਬਲਵਿੰਦਰ ਸਿੰਘ ਨਾਂ ਦੇ ਸ਼ਖ਼ਸ ਨੇ ਝੂਠੇ ਨਸ਼ੇ ਦੇ ਮਾਮਲੇ ਵਿੱਚ ਫਸਾਉਣ ਦਾ ਇਲਜ਼ਾਮ ਲਗਾਇਆ ਸੀ । ਜਿਸ ਤੋਂ ਬਾਅਦ ਅਦਾਲਤ ਨੇ DGP ਨੂੰ ਜਾਂਚ ਸੌਂਪੀ ਸੀ, ਜਾਂਚ ਦੌਰਾਨ ਅਜਿਹੀ ਕਈ ਚੀਜ਼ਾ ਮਿਲਿਆ ਸਨ ਜੋ ਸ਼ੱਕ ਦੇ ਘੇਰੇ ਵਿੱਚ ਸਨ ਜਿਸ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੇ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ।
ਬਲਵਿੰਦਰ ਸਿੰਘ ਨੂੰ ਇਸ ਤਰ੍ਹਾਂ ਪੁਲਿਸ ਨੇ ਫਸਾਇਆ ਸੀ
3 ਅਗਸਤ 2017 ਵਿੱਚ ਅੰਮ੍ਰਿਤਸਰ ਦੇ ਬਲਵਿੰਦਰ ਸਿੰਘ ਨੂੰ STF ਸਿਵਲ ਹਸਪਤਾਲ ਤੋਂ ਚੁੱਕ ਕੇ ਲੈ ਗਈ ਸੀ । ਬਾਅਦ ਵਿੱਚੋਂ ਉਸ ‘ਤੇ 1 ਕਿਲੋ ਹੈਰੋਈਨ ਦਾ ਕੇਸ ਦਰਜ ਕਰ ਦਿੱਤਾ। ਸਿਰਫ਼ ਇੰਨਾਂ ਹੀ ਨਹੀਂ ਬਲਵਿੰਦਰ ‘ਤੇ ਪਾਕਿਤਾਨ ਤੋਂ ਹੈਰੋਈਨ ਮੰਗਵਾਉਣ ਦੇ ਇਲਜ਼ਾਮ ਵੀ ਲਗਾਏ ਗਏ ਸਨ। ਇਸ ਤੋਂ ਇਲਾਵਾ ਉਸ ਦੇ ਨਾਲ ਤਿੰਨ ਹੋਰ ਮੁਲਜ਼ਮਾਂ ਦੇ ਨਾਂ ਵੀ ਜੋੜ ਦਿੱਤੇ ਗਏ। STF ਨੇ ਆਪਣੀ ਰਿਪੋਰਟ ਵਿੱਚ ਦੱਸਿਆ ਸੀ ਕਿ ਭੈਰੋ ਸਿੰਘ ਨਾਂ ਦੇ ਮੁਲਜ਼ਮ ਦੇ ਖੇਤਾਂ ਵਿੱਚ ਹੈਰੋਈਨ ਦੀ ਇੱਕ ਹੋਰ ਖੇਪ ਦਬੀ ਹੋਈ ਹੈ। ਇਸ ਤੋਂ ਬਾਅਦ ਪੁਲਿਸ ਨੇ ਖੇਤ ਤੋਂ 4 ਕਿਲੋ ਹੈਰੋਈਨ,ਇੱਕ ਪਿਸਟਲ,ਤਿੰਨ ਮੈਗਜ਼ੀਨ ਅਤੇ 56 ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਬਲਵਿੰਦਰ,ਮੇਜਰ ਸਿੰਘ ਅਤੇ ਭੈਰੋ ਸਿੰਘ ਖਿਲਾਫ਼ ਅੰਮ੍ਰਿਤਸਰ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ । ਬਲਵਿੰਦਰ ਨੇ ਇਸ ਦੇ ਖਿਲਾਫ਼ ਹਾਈਕੋਰਟ ਦਾ ਰੁੱਖ ਕੀਤਾ ਅਤੇ CCTV ਫੁੱਟੇਜ ਅਤੇ ਕਾਲ ਡਿਟੇਲ ਨੇ ਸਾਰਾ ਸੱਚ ਸਾਹਮਣੇ ਲਿਆ ਦਿੱਤਾ ।
CCTV ਤੇ ਕਾਲ ਡਿਟੇਲ ਨੇ ਖੋਲੀ ਪੋਲ
ਬਲਵਿੰਦਰ ਸਿੰਘ ਜਦੋਂ ਪੰਜਾਬ ਹਰਿਆਣਾ ਹਾਈਕੋਰਟ ਪਹੁੰਚਿਆ ਤਾਂ ਅਦਾਲਤ ਨੇ 2019 ਵਿੱਚ ਮਾਮਲੇ ਦੀ ਜਾਂਚ ਤਤਕਾਲੀ DGP ਬਿਊਰੋ ਆਫ ਇਨਵੈਸਟੀਗੇਸ਼ਨ ਪ੍ਰਮੋਦ ਬਾਨ ਨੂੰ ਸੌਂਪ ਦਿੱਤੀ । ਜਾਂਚ ਵਿੱਚ ਡੀਜੀਪੀ ਵੱਲੋਂ ਬਲਵਿੰਦਰ ਦੀ ਕਾਲ ਡਿਟੇਲ ਅਤੇ ਸੀਸੀਟੀਵੀ ਫੁੱਟੇਜ ਅਤੇ ਲੋਕੇਸ਼ਨ ਦਾ ਡਾਟਾ ਦਸੰਬਰ 2020 ਵਿੱਚ ਹਾਈਕੋਰਟ ਪੇਸ਼ ਕੀਤਾ ਗਿਆ । ਜਿਸ ਤੋਂ ਬਾਅਦ ਪੂਰਾ ਸੱਚ ਸਾਹਮਣੇ ਆ ਗਿਆ । ਕਾਲ ਡਿਟੇਲ ਅਤੇ ਸੀਸੀਟੀਵੀ ਦੇ ਅਧਾਰ ‘ਤੇ ਕਈ ਸਵਾਲ ਖੜੇ ਕੀਤੇ ਗਏ ਅਤੇ ਜਨਵਰੀ 2021 ਨੂੰ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਗੁਰਜੰਟ ਸਿੰਘ ਉਰਫ਼ ਸੋਨੂੰ ਨਾਂ ਦੇ ਸ਼ਖ਼ਸ ਤੋਂ ਹੈਰੋਈਨ ਫੜੀ ਗਈ ਸੀ ਪਰ ਬਲਵਿੰਦਰ ਦੇ ਸਿਰ ਤੇ ਪਾ ਦਿੱਤਾ ਗਿਆ । ਪੁਲਿਸ ਨੇ ਬਲਵਿੰਦਰ ਨੂੰ ਫਲਾਉਣ ਦੇ ਲਈ ਫਰਜ਼ੀ ਕਹਾਣੀ ਦੱਸੀ ਸੀ ।
ਇੰਨਾਂ ਪੁਲਿਸ ਅਫਸਰਾਂ ਖਿਲਾਫ਼ ਚਾਰਜਸ਼ੀਟ
ਭਾਸਕਰ ਵਿੱਚ ਛੱਪੀ ਖ਼ਬਰ ਦੇ ਮੁਤਾਬਿਕ CBI ਨੇ ਫਰਜ਼ੀ ਨਸ਼ੇ ਦੇ ਮਾਮਲੇ ਵਿੱਚ ਜਿੰਨਾਂ ਪੁਲਿਸ ਮੁਲਾਜ਼ਮਾਂ ਖਿਲਾਫ਼ ਸ਼ਿਕਾਇਤ ਦਰਜ ਕੀਤੀ ਹੈ ਉਨ੍ਹਾਂ ਦਾ ਨਾਂ ਹਨ AIG ਰਛਪਾਲ ਸਿੰਘ,ਇੰਸਪੈਕਟਰ ਸੁਖਦੇਵ ਸਿੰਘ,ਸਬ ਇੰਸਪੈਕਟਰ ਪ੍ਰਭਜੀਤ ਸਿੰਘ,ਬਲਵਿੰਦਰ ਸਿੰਘ,ਥਾਣੇਦਾਰ ਕੁਲਵਿੰਦਰ ਸਿੰਘ,ਥਾਣੇਦਾਰ ਸੁਰਜੀਤ ਸਿੰਘ,ਥਾਣੇਦਾਰ ਕੁਲਬੀਰ ਸਿੰਘ,ਥਾਣੇਦਾਰ ਬੇਅੰਤ ਸਿੰਘ,ਕੁਲਵੰਤ ਸਿੰਘ ਅਤੇ ਹਵਲਦਾਰ ਹੀਰਾ ਸਿੰਘ ।