The Khalas Tv Blog Punjab ਕੈਬਨਿਟ ਮੰਤਰੀ ਧਰਮਸੋਤ ਫਸੇ ਸੀਬੀਆਈ ਦੀ ਕੁੜਿੱਕੀ ਵਿੱਚ
Punjab

ਕੈਬਨਿਟ ਮੰਤਰੀ ਧਰਮਸੋਤ ਫਸੇ ਸੀਬੀਆਈ ਦੀ ਕੁੜਿੱਕੀ ਵਿੱਚ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੀਬੀਆਈ ਨੇ ਪੰਜਾਬ ਸਰਕਾਰ ਤੋਂ ਪੋਸਟ ਮੈਟ੍ਰਿਕ ਵਜੀਫਾ ਘਪਲੇ ਦਾ ਮੁਕੰਮਲ ਰਿਕਾਰਡ ਮੰਗ ਲਿਆ ਹੈ। ਸੀਬੀਆਈ ਨੇ ਸਮਾਜਿਕ ਨਿਆਂ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਪੱਤਰ ਲਿਖ ਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ‘ਤੇ ਪੈਸਾ ਡਕਾਰਨ ਦੇ ਲਗਦੇ ਦੋਸ਼ਾਂ ਬਾਰੇ ਵਿਸਥਾਰਿਤ ਜਾਣਕਾਰੀ ਦੇਣ ਲਈ ਕਿਹਾ। ਸੀਬੀਆਈ ਦੀ ਐਂਟੀਕ੍ਰਪਰਸ਼ਨ ਬ੍ਰਾਂਚ ਨੇ 30 ਜੂਨ ਨੂੰ ਮੁੰਢਲੀ ਜਾਂਚ ਕਰਾਉਣ ਦਾ ਫੈਸਲਾ ਲਿਆ ਸੀ।


ਕੇਂਦਰ ਸਰਕਾਰ ਵੱਲੋਂ ਅਨੁਸੂਚਿਤ ਵਰਗ ਦੇ ਬੱਚਿਆਂ ਲਈ 248 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਸੀ, ਜਿਸ ਵਿੱਚੋਂ 55 ਕਰੋੜ ਖੁਰਦ-ਬੁਰਦ ਕੀਤੇ ਗਏ। ਮਾਮਲੇ ਤੋਂ ਪਰਦਾ ਉੱਠਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੀਫ ਸੈਕਟਰੀ ਤੋਂ ਜਾਂਚ ਕਰਵਾਈ ਗਈ ਸੀ, ਜਿਸ ਵਿਚ ਧਰਮਸੋਤ ਨੂੰ ਬਰੀ ਕਰ ਦਿੱਤਾ ਗਿਆ ਸੀ।


ਇਸ ਮਾਮਲੇ ਉੱਤੇ ਸ਼ਿਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਬੀਜੇਪੀ ਨੇ ਸੀਬੀਆਈ ਜਾਂਚ ਦੀ ਮੰਗ ਕਰਕੇ ਧਰਮਸੋਤ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ।ਸ਼ਿਰੋਮਣੀ ਅਕਾਲੀ ਦਲ ਵੱਲੋਂ ਅੱਜ ਵੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਮੂਹਰੇ ਪ੍ਰਦਰਸ਼ਨ ਕੀਤਾ ਗਿਆ। ਚੰਡੀਗੜ ਪੁਲਿਸ ਨੇ ਵਿਖਾਵਾ ਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ।


ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਸਰਕਾਰ ਨੇ ਇਸ ਮਾਮਲੇ ਚ ਧਰਮਸੋਤ ਨੂੰ ਝੂਠੀ ਕਲਿਨਚਿਟ ਦਿੱਤੀ ਸੀ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕੀਤਾ ਦਾਅਵਾ ਕਿ ਹੁਣ ਪੰਜਾਬ ਦੇ ਐਸਸੀ ਬੱਚਿਆਂ ਨੂੰ ਇਨਸਾਫ ਮਿਲੇਗਾ ਤੇ ਸੀਬੀਆਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਵੇਗੀ।

Exit mobile version