Punjab

ਰਿਸ਼ ਵਤ ਲੈਣ ਦੇ ਦੋ ਸ਼ ਹੇਠ ਇੱਕ ਆਈਏਐਸ ਅਧਿਕਾਰੀ ਸੀਬੀਆਈ ਵੱਲੋਂ ਗ੍ਰਿਫ਼ ਤਾਰ

‘ਦ ਖ਼ਾਲਸ ਬਿਊਰੋ : ਸੀ.ਬੀ.ਆਈ.ਨੇ ਪੰਜਾਬ ਕੇਡਰ ਦੇ ਇਕ ਆਈ.ੲੈ.ਐੱਸ. ਅਧਿਕਾਰੀ ਪਰਮਜੀਤ ਸਿੰਘ ਨੂੰ 2 ਲੱਖ ਰੁਪਏ ਦੀ ਰਿਸ਼ ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ ਤਾਰ ਕੀਤਾ ਹੈ।

ਸੀ.ਬੀ.ਆਈ.ਅਧਿਕਾਰੀਆਂ ਅਨੁਸਾਰ ਇਹ ਗ੍ਰਿਫ਼ ਤਾਰੀ ਰੋਡਵੇਜ਼ ਦੇ ਇਕ ਅਧਿਕਾਰੀ ਦੀ ਸ਼ਿਕਾ ਇਤ ਤੇ ਹੋਈ ਹੈ। ਜਿਸ ਨੇ ਇਹ ਦੋਸ਼ ਲਾਇਆ ਸੀ ਕਿ ਪੰਜਾਬ ਰੋਡਵੇਜ਼ ਦੇ ਡਾਇਰੈਕਟਰ ਵਜੋਂ ਤਾਇਨਾਤ ਪਰਮਜੀਤ ਸਿੰਘ ਆਈ.ਏ.ਐਸ. ਨੇ ਉਸ ਦੀ ਜਨਰਲ ਮੈਨੇਜਰ ਵਜੋਂ ਪਦਉੱਨਤੀ ਲਈ 5 ਲੱਖ ਰੁਪਏ ਦੀ ਰਿਸ਼ ਵਤ ਮੰਗੀ ਸੀ ਪਰ  ਬਾਅਦ ਵਿੱਚ ਸੌਦਾ 2 ਲੱਖ ਰੁਪਏ ਵਿੱਚ ਤੈਅ ਹੋ ਗਿਆ ਸੀ। ਜਿਸ ਦੀ ਸ਼ਿਕਾ ਇਤ ਕਰਤਾ ਅਧਿਕਾਰੀ ਨੇ ਸੀਬੀਆਈ ਨੂੰ ਕਰ ਦਿੱਤੀ ਸੀ।

ਸ਼ਿਕਾ ਇਤ ਕਰਤਾ ਦਾ ਕਹਿਣਾ ਹੈ ਕਿ ਉਕਤ ਅਧਿਕਾਰੀ ਨੇ ਉਸਨੂੰ ਧੱ ਮਕੀ ਦਿਤੀ ਸੀ ਕਿ ਜੇ ਉਸਨੇ ਇਹ ਰਕਮ ਨਾ ਦਿੱਤੀ ਤਾਂ ਉਹ ਨਤੀਜੇ ਭੁਗ ਤਣ ਲਈ ਤਿਆਰ ਰਹੇ।

ਇਕ ਸੀਨੀਅਰ ਸੀਬੀਆਈ ਅਧਿਕਾਰੀ ਅਨੁਸਾਰ ਸ਼ਿਕਾ ਇਤ ਮਿਲਣ ’ਤੇ ਕੇਸ ਦਰਜ ਹੋ ਗਿਆ ਸੀ ਤੇ ਸੀਨੀਅਰ ਅਧਿਕਾਰੀਆਂ ਦੀ ਇਕ ਟੀਮ ਨੇ ਦੋ ਸ਼ੀ ਨੂੰ ਰੰ ਗੇ ਹੱਥੀਂ ਫ਼ੜ ਨ ਲਈ ਯੋਜਨਾ ਬਣਾਈ ਗਈ ਤੇ  ਰਿਸ਼ਵਤ ਦੀ ਰਕਮ ਲੈਂਦੇ ਰੰਗੇ ਹੱਥੀਂ ਗ੍ਰਿਫ਼ ਤਾਰ ਕਰ ਲਿਆ ਗਿਆ।

ਪੁਲਿਸ ਨੇ ਇਸ ਅਧਿਕਾਰੀ ਦੇ ਚੰਡੀਗੜ੍ਹ ਅਤੇ ਮੋਹਾਲੀ ਸਥਿਤ ਟਿਕਾ ਣਿਆਂ ’ਤੇ ਛਾ ਪੇ ਵੀ ਮਾਰੇ ਹਨ।