ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind kejriwal) ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ, ਕਿਉਂਕਿ ਸੀਬੀਆਈ ਨੇ ਰਾਉਜ਼ ਐਵਿਨਿਊ ਅਦਾਲਤ ਕੋਲੋ ਕੇਜਰੀਵਾਲ ਦੀ ਪੰਜ ਦਿਨ ਦੀ ਹਿਰਾਸਤ ਮੰਗੀ ਹੈ। ਸੀਬੀਆਈ ਨੇ ਅਦਾਲਤ ਵਿੱਚ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਸਾਰੇ ਦੋਸ਼ ਸਾਬਕਾ ਉੱਪ ਮੁੱਖ ਮੰਤਰ ਮਨੀਸ਼ ਸਿਸੋਦੀਆਂ ਉੱਪਰ ਲਗਾ ਦਿੱਤੇ ਹਨ। ਸੀਬੀਆਈ ਨੇ ਕਿਹਾ ਕਿ ਇਸ ਲਈ ਕੇਜਰੀਵਾਲ ਤੋਂ ਪੁੱਛਗਿੱਛ ਕਰਨੀ ਜ਼ਰੂਰੀ ਹੈ ਕਿਉਂਕਿ ਉਸ ਨੇ ਕਿਹਾ ਹੈ ਕਿ ਸ਼ਰਾਬ ਨੀਤੀ ਬਾਰੇ ਉਸ ਨੂੰ ਕੋਈ ਵੀ ਗਿਆਨ ਨਹੀਂ ਹੈ।
ਦੱਸ ਦੇਈਏ ਕਿ ਸੀਬੀਆਈ ਨੇ ਅੱਜ ਹੀ ਰਾਉਜ਼ ਐਵਿਨਿਊ ਅਦਾਲਤ ਵਿੱਚੋਂ ਕੇਜਰੀਵਾਲ ਨੂੰ ਗ੍ਰਿਫਤਾਰ ਹੈ। ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵੀ ਅਦਾਲਤ ਦੀ ਸੁਣਵਾਈ ਜਾਰੀ ਰਹੀ ਸੀ। ਜਿਸ ਵਿੱਚ ਸੀਬੀਆਈ ਨੇ ਕਈ ਦਲੀਲਾਂ ਦਿੱਤੀਆਂ। ਇਸ ਦੌਰਾਨ ਸੀਬੀਆਈ ਨੇ ਕਿਹਾ ਕਿ ਕੇਜਰੀਵਾਲ ਤੋਂ ਪੁੱਛਗਿੱਛ ਦੀ ਲੋੜ ਹੈ। ਉਸ ਕੋਲੋ ਅਜੇ ਕਈ ਸਵਾਲ ਕਰਨੇ ਹਨ। ਸੀਬੀਆਈ ਦੇ ਵਕੀਲ ਨੇ ਕਿਹਾ ਕਿ ਉਹ ਪੂਰੀ ਜ਼ਿੰਮੇਵਾਰੀ ਨਾਲ ਕਹਿੰਦਾ ਹੈ ਕਿ ਕੇਜਰੀਵਾਲ ਦਾ ਰਿਮਾਂਡ ਅਤੇ ਗ੍ਰਿਫਤਾਰੀ ਜ਼ਰੂਰੀ ਹੈ।
ਨਹੀਂ ਲਗਾਏ ਕੇਜਰੀਵਾਲ ‘ਤੇ ਦੋਸ਼ – ਕੇਜਰੀਵਾਲ
ਕੇਜਰੀਵਾਲ ਨੇ ਕਿਹਾ ਕਿ ਮੀਡੀਆ ‘ਚ ਖਬਰਾਂ ਚੱਲ ਰਹੀਆਂ ਹਨ ਕਿ ਮੈਂ ਸ਼ਰਾਬ ਨੀਤੀ ਨੂੰ ਲੈ ਕੇ ਸਿਸੋਦੀਆ ‘ਤੇ ਦੋਸ਼ ਲਗਾਏ ਹਨ। ਇਹ ਗਲਤ ਹੈ। ਮੈਂ ਕਿਹਾ ਕਿ ਕੋਈ ਵੀ ਦੋਸ਼ੀ ਨਹੀਂ ਹੈ। ਸਿਸੋਦੀਆ ਵੀ ਦੋਸ਼ੀ ਨਹੀਂ ਹਨ। ਇਸ ‘ਤੇ ਸੀਬੀਆਈ ਦੇ ਵਕੀਲ ਨੇ ਕਿਹਾ ਕਿ ਮੀਡੀਆ ‘ਚ ਜੋ ਵੀ ਚੱਲ ਰਿਹਾ ਹੈ, ਉਹ ਸਹੀ ਹੈ। ਸਭ ਕੁਝ ਤੱਥਾਂ ‘ਤੇ ਅਧਾਰਤ ਹੈ।
ਕੇਜਰੀਵਾਲ ਦੀ ਵਿਗੜੀ ਸਿਹਤ
ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਹੀ ਕੋਰਟ ਰੂਮ ‘ਚ ਕੇਜਰੀਵਾਲ ਦੀ ਸਿਹਤ ਵਿਗੜ ਗਈ ਸੀ। ਸ਼ੂਗਰ ਦਾ ਪੱਧਰ ਡਿੱਗਣ ਕਾਰਨ ਉਸ ਨੂੰ ਕੁਝ ਸਮੇਂ ਲਈ ਵੱਖਰੇ ਕਮਰੇ ਵਿੱਚ ਤਬਦੀਲ ਕਰ ਦਿੱਤਾ ਗਿਆ। ਹਾਲਾਂਕਿ, ਬਾਅਦ ਵਿੱਚ ਉਹ ਅਦਾਲਤ ਦੇ ਕਮਰੇ ਵਿੱਚ ਵਾਪਸ ਆ ਗਿਆ।
ਇਹ ਵੀ ਪੜ੍ਹੋ – ਜੈਪੁਰ ਪੁਲਿਸ ਨੇ ਆਸਟਰੇਲੀਆ ਦੇ ਖਿਡਾਰੀ ਨੂੰ ਦੱਸਿਆ ਅਪਰਾਧੀ