The Khalas Tv Blog India ਟੈਕਸ ਭਰਨ ਵਾਲਿਆਂ ਲਈ ਖ਼ੁਸ਼ਖਬਰੀ, ਆਮਦਨ ਟੈਕਸ ਵਿਭਾਗ ਵੱਲੋਂ ਵੱਡਾ ਐਲਾਨ
India

ਟੈਕਸ ਭਰਨ ਵਾਲਿਆਂ ਲਈ ਖ਼ੁਸ਼ਖਬਰੀ, ਆਮਦਨ ਟੈਕਸ ਵਿਭਾਗ ਵੱਲੋਂ ਵੱਡਾ ਐਲਾਨ

’ਦ ਖ਼ਾਲਸ ਬਿਊਰੋ: ਆਮਦਨ ਟੈਕਸ ਵਿਭਾਗ ਵੱਲੋਂ ਚਾਲੂ ਵਿੱਤੀ ਵਰ੍ਹੇ ’ਚ ਹੁਣ ਤਕ 39 ਲੱਖ ਟੈਕਸਦਾਤਿਆਂ ਨੂੰ 1.26 ਲੱਖ ਕਰੋੜ ਰੁਪਏ ਦੀ ਰੀਫ਼ੰਡ ਜਾਰੀ ਕਰ ਦਿੱਤਾ ਗਿਆ ਹੈ। ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦੇ ਦਫ਼ਤਰ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ।

ਕੁਲ ਟੈਕਸ ਰੀਫ਼ੰਡ ’ਚ ਵਿਅਕਤੀਗਤ ਆਮਦਨ ਟੈਕਸ ਰੀਫ਼ੰਡ 34,532 ਕਰੋੜ ਰੁਪਏ ਅਤੇ ਕਾਰਪੋਰੇਟ ਟੈਕਸ ਰੀਫ਼ੰਡ 92,376 ਕਰੋੜ ਰੁਪਏ ਹੈ।

ਦਫ਼ਤਰ ਵੱਲੋਂ ਕੀਤੇ ਟਵੀਟ ’ਚ ਕਿਹਾ ਗਿਆ ਹੈ, ‘39.14 ਲੱਖ ਟੈਕਸਦਾਤਿਆਂ ਨੂੰ 1,26,909 ਕਰੋੜ ਰੁਪਏ ਦਾ ਟੈਕਸ ਰੀਫ਼ੰਡ ਕੀਤਾ ਗਿਆ ਹੈ। ਇਸ ਦੌਰਾਨ 37,21,584 ਵਿਅਕਤੀਗਤ ਆਮਦਨ ਟੈਕਸਦਾਤਿਆਂ ਨੂੰ 34,532 ਕਰੋੜ ਰੁਪਏ ਦਾ ਰੀਫ਼ੰਡ ਜਾਰੀ ਕੀਤਾ ਗਿਆ ਹੈ। ਜਦਿਕ 1,92,409 ਮਾਮਲਿਆਂ ’ਚ 92,376 ਕਰੋੜ ਰੁਪੲੈ ਦਾ ਕਾਰਪੋਰੇਟ ਟੈਕਸ ਰੀਫ਼ੰਡ ਜਾਰੀ ਕੀਤਾ ਗਿਆ ਹੈ। ਇਹ ਅੰਕੜਾ 27 ਅਕਤੂਬਰ, 2020 ਤਕ ਦਾ ਹੈ।’

Exit mobile version