ਦੇਸ਼ ਪਰਤਣ ’ਤੇ ਭਾਰਤੀ ਹਾਕੀ ਟੀਮ ਦਾ ਜ਼ਬਰਦਸਤ ਸਵਾਗਤ! ਕਪਤਾਨ ਹਰਮਨਪ੍ਰੀਤ ਨੇ ਹਾਕੀ ਪ੍ਰੇਮੀਆਂ ਨਾਲ ਕੀਤਾ ਵੱਡਾ ਵਾਅਦਾ
ਬਿਉਰੋ ਰਿਪੋਰਟ: ਪੈਰਿਸ ਓਲੰਪਿਕ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਹੁਣ ਪੈਰਿਸ ਤੋਂ ਆਪਣੇ ਵਤਨ ਪਰਤ ਆਈ ਹੈ। ਟੀਮ ਅੱਜ ਸ਼ਨੀਵਾਰ ਸਵੇਰੇ ਦਿੱਲੀ ਏਅਰਪੋਰਟ ’ਤੇ ਉਤਰੀ। ਜਿਵੇਂ ਹੀ ਖਿਡਾਰੀ ਏਅਰਪੋਰਟ ਤੋਂ ਬਾਹਰ ਆਏ ਤਾਂ ਹਜ਼ਾਰਾਂ ਪ੍ਰਸ਼ੰਸਕ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਹਾਕੀ ਪ੍ਰੇਮੀ ‘ਭਾਰਤ ਜ਼ਿੰਦਾਬਾਦ’ ਅਤੇ ‘ਸਰਪੰਚ