ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਲੱਗੇ ਚਾਂਦੀ ਦੇ 5 ਜੋੜੀ ਦਰਵਾਜ਼ੇ, ਪੌਣੇ 2 ਕਰੋੜ ਦੀ ਸੇਵਾ ਹੋਈ ਮੁਕੰਮਲ
ਬਿਊਰੋ ਰਿਪੋਰਟ (ਸ੍ਰੀ ਆਨੰਦਪੁਰ ਸਾਹਿਬ, 21 ਨਵੰਬਰ 2025): ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਾਰ-ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਸਹਿਯੋਗ ਨਾਲ ਇਤਿਹਾਸਿਕ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਚਾਂਦੀ ਦੇ 5 ਜੋੜੀ ਨਵੇਂ ਦਰਵਾਜ਼ੇ ਲਗਾਉਣ ਦੀ ਸੇਵਾ ਮੁਕੰਮਲ ਕਰ ਲਈ ਗਈ ਹੈ।
