ਮੁਕਤਸਰ ਦੀ ਰਾਜਬੀਰ ਕੌਰ ਬਰਾੜ ਬਣੀ ਕੈਨੇਡਾ ਦੀ ਪਹਿਲੀ ਦਸਤਾਰਧਾਰੀ ਮਹਿਲਾ ਪੁਲਿਸ ਕਾਂਸਟੇਬਲ
ਬਿਊਰੋ ਰਿਪੋਰਟ (13 ਅਕਤੂਬਰ, 2025): ਮੁਕਤਸਰ ਦੇ ਥੰਦੇਵਾਲਾ ਪਿੰਡ ਦੀ ਰਹਿਣ ਵਾਲੀ ਰਾਜਬੀਰ ਕੌਰ ਬਰਾੜ (35) ਨੇ ਇਤਿਹਾਸ ਰਚ ਦਿੱਤਾ ਹੈ। ਉਹ ਕੈਨੇਡਾ ਦੇ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (RCMP) ਵਿਚ ਸ਼ਾਮਲ ਹੋਣ ਵਾਲੀ ਪਹਿਲੀ ਦਸਤਾਰਧਾਰੀ ਮਹਿਲਾ ਕਾਂਸਟੇਬਲ ਬਣ ਗਈ ਹੈ। ਰਾਜਬੀਰ ਕੌਰ ਨੇ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ, ਚੰਡੀਗੜ੍ਹ ਤੋਂ MSc (IT) ਕੀਤੀ ਹੈ।
