ਮੋਹਾਲੀ ‘ਚ ਲੜਕੀ ਦੀ ਚੱਪਲਾਂ ਨਾਲ ਬੇਰਹਿਮੀ ਨਾਲ ਕੁੱਟਮਾਰ
ਮੋਹਾਲੀ ਦੇ ਡੇਰਾਬੱਸੀ ‘ਚ ਇਕ ਵਿਅਕਤੀ ਨੇ 9 ਸਾਲਾ ਬੱਚੀ ਦੇ ਘਰ ‘ਚ ਦਾਖਲ ਹੋ ਕੇ ਚੱਪਲਾਂ ਨਾਲ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਪਹਿਲਾਂ ਲੜਕੀ ਨੂੰ ਵਾਲਾਂ ਤੋਂ ਘੜੀਸ ਕੇ ਕਮਰੇ ਤੋਂ ਬਾਹਰ ਲੈ ਗਿਆ। ਫਿਰ ਉਸ ਨੇ ਚੱਪਲਾਂ ਨਾਲ ਲੜਕੀ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।
