ਚੂਹੇ ਦੀ ਵਜ੍ਹਾ ਕਰਕੇ ਲੁਧਿਆਣਾ ’ਚ ਭਿਆਨਕ ਹਾਦਸਾ, 3 ਬੱਚਿਆਂ ਸਮੇਤ 4 ਲੋਕ ਝੁਲਸੇ
ਬਿਊਰੋ ਰਿਪੋਰਟ (14 ਨਵੰਬਰ, 2025): ਲੁਧਿਆਣਾ ਵਿੱਚ ਅੱਜ ਸਿਲੰਡਰ ਦੀ ਪਾਈਪ ਲੀਕ ਹੋਣ ਕਾਰਨ ਇੱਕ ਕਮਰੇ ਵਿੱਚ ਅੱਗ ਲੱਗ ਗਈ। ਇਸ ਅੱਗ ਵਿੱਚ 3 ਬੱਚਿਆਂ ਸਮੇਤ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਝੁਲਸ ਗਿਆ। ਕਮਰੇ ਵਿੱਚੋਂ ਚੀਕ-ਚਿਹਾੜਾ ਸੁਣ ਕੇ ਮੌਕੇ ’ਤੇ ਪਹੁੰਚੇ ਲੋਕਾਂ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
