PSEB 10ਵੀਂ ਦੀ ਬੋਰਡ ਪ੍ਰੀਖਿਆ ‘ਚ ਪਹਿਲੇ ਤਿੰਨੋਂ ਥਾਵਾਂ ‘ਤੇ ਕੁੜੀਆਂ ਨੇ ਮਾਰੀ ਬਾਜ਼ੀ,ਸ਼ਹਿਰੀ ਦੇ ਮੁਕਾਬਲੇ ਪੇਂਡੂ ਖੇਤਰ ਦੇ ਚੰਗੇ ਰਹੇ ਨਤੀਜੇ
ਬਿਉਰੋ ਰਿਪੋਰਟ – PSEB ਦੀ 12ਵੀਂ ਦੀ ਬੋਰਡ ਪ੍ਰੀਖਿਆ ਵਾਂਗ 10ਵੀਂ ਦੀ ਬੋਰਡ ਪ੍ਰੀਖਿਆ ਵਿੱਚ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ । ਪਹਿਲੇ,ਦੂਜੇ ਅਤੇ ਤੀਜੇ ਨੰਬਰ ‘ਤੇ ਕੁੜੀਆਂ ਰਹੀਆਂ,ਤਿੰਨਾਂ ਨੇ 650 ਵਿੱਚੋਂ 650 ਨੰਬਰ ਹਾਸਲ ਕੀਤੇ ਪਰ ਨਿਯਮ ਮੁਤਾਬਿਕ ਉਮਰ ਦੇ ਹਿਸਾਬ ਨਾਲ ਵਿਦਿਆਰਥਣਾ ਨੂੰ ਪਹਿਲੇ ਦੂਜੇ ਅਤੇ ਤੀਜੇ ਥਾਂ ‘ਤੇ ਐਲਾਨਿਆ ਗਿਆ ਹੈ