ਗ਼ੈਰਕਾਨੂੰਨੀ ਝੋਨੇ ਦੀ ਕਵਰੇਜ ਕਰ ਰਹੇ ਪੱਤਰਕਾਰ ’ਤੇ ਹਮਲਾ, ਪੱਗ ਉਤਾਰੀ, ਕੁੱਟਮਾਰ ਕੀਤੀ ਤੇ ਪਿਸਤੌਲ ਦਿਖਾਇਆ
ਬਿਊਰੋ ਰਿਪੋਰਟ (ਗਿੱਦੜਬਾਹਾ, 17 ਨਵੰਬਰ 2025): ਗਿੱਦੜਬਾਹਾ ਦੇ ਪੱਤਰਕਾਰ ਰਣਜੀਤ ਸਿੰਘ ਗਿੱਲ ’ਤੇ ਬੀਤੇ ਕੱਲ੍ਹ ਦੁਪਹਿਰ ਫ਼ਕਸਰ ਥੇੜੀ ਦੀ ਦਾਣਾ ਮੰਡੀ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਲਿਆਂਦੇ ਜਾ ਰਹੇ ਝੋਨੇ ਦੀ ਕਵਰੇਜ ਕਰਨ ਦੌਰਾਨ ਆੜਤੀਆਂ ਅਤੇ ਉਸ ਦੇ ਬੰਦਿਆਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਦੁਪਹਿਰ 2:30 ਵਜੇ ਵਾਪਰੀ ਇਸ ਘਟਨਾ ਦੌਰਾਨ, ਆੜਤੀਆਂ ਅਤੇ ਉਸ ਦੇ ਬੰਦਿਆਂ
