ਘੱਗਰ ’ਚ ਪਾਣੀ ਵਧਣ ਕਾਰਨ ਸਹਿਮੇ ਕਿਸਾਨ ਦੀ ਮੌਤ, ਜ਼ਮੀਨ ਠੇਕੇ ’ਤੇ ਲੈ ਕੇ ਲਾਇਆ ਸੀ ਝੋਨਾ
ਬਿਊਰੋ ਰਿਪੋਰਟ (6 ਸਤੰਬਰ 2025): ਪੰਜਾਬ ਇਸ ਸਮੇਂ ਹੜ੍ਹਾਂ ਦੀ ਚਪੇਟ ਵਿੱਚ ਹੈ। ਹੜ੍ਹਾਂ ਕਰਕੇ ਹੁਣ ਤੱਕ 40 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਘੱਗਰ ਨਦੀ ਵਿੱਚ ਪਾਣੀ ਵਧਣ ਕਰਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਇਸੇ ਲੜੀ ਵਿੱਚ ਇੱਕ ਕਿਸਾਨ ਦੀ ਸਦਮੇ ਵਿੱਚ ਆਉਣ ਕਰਕੇ ਮੌਤ ਹੋ ਗਈ। ਕਿਸਾਨ ਦੀ ਪਛਾਣ ਮੋਹਨ