ਅਨਮੋਲ ਬਿਸ਼ਨੋਈ NIA ਦੀ ਹਿਰਾਸਤ ’ਚ,11 ਦਿਨ ਦਾ ਮਿਲਿਆ ਰਿਮਾਂਡ
ਬਿਊਰੋ ਰਿਪੋਰਟ (ਚੰਡੀਗੜ੍ਹ, 19 ਨਵੰਬਰ 2025): ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਛੋਟਾ ਭਰਾ ਅਤੇ ਉਸਦੇ ਸਿੰਡੀਕੇਟ ਦਾ ਵਿਦੇਸ਼ੀ ਹੈਂਡਲਰ ਅਨਮੋਲ ਬਿਸ਼ਨੋਈ ਹੁਣ ਕੌਮੀ ਜਾਂਚ ਏਜੰਸੀ (NIA) ਦੀ ਹਿਰਾਸਤ ਵਿੱਚ ਹੈ। ਬੁੱਧਵਾਰ ਦੁਪਹਿਰ ਨੂੰ ਅਮਰੀਕਾ ਤੋਂ ਡਿਪੋਰਟ ਹੋ ਕੇ ਦਿੱਲੀ ਦੇ ਆਈਜੀਆਈ ਹਵਾਈ ਅੱਡੇ ‘ਤੇ ਪਹੁੰਚੇ ਅਨਮੋਲ ਨੂੰ ਤੁਰੰਤ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਗਿਆ।
