ਗੁਰਦੁਆਰਾ ਸਾਹਿਬ ’ਚ ਏਸੀ ਕੰਪਰੈੱਸਰ ਫਟਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਅੱਗ ਦੀ ਚਪੇਟ ’ਚ
- by Preet Kaur
- September 11, 2025
- 0 Comments
ਬਿਊਰੋ ਰਿਪੋਰਟ (ਲੁਧਿਆਣਾ, 11 ਸਤੰਬਰ 2025): ਲੁਧਿਆਣਾ ਦੇ ਮਾਛੀਵਾਡਾ ਸਾਹਿਬ ਵਿਖੇ ਕਾਰ ਸੇਵਾ ਗੁਰਦੁਆਰਾ ਸਾਹਿਬ ਵਿੱਚ ਏਸੀ ਕੰਪਰੈੱਸਰ ਫਟਣ ਕਾਰਨ ਵੱਡਾ ਹਾਦਸਾ ਵਾਪਰਿਆ। ਇਸ ਦੌਰਾਨ ਸਚਖੰਡ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਪਾਵਨ ਸਰੂਪ ਅੱਗ ਦੀ ਭੇਟ ਹੋ ਗਏ, ਜਦਕਿ ਇਕ ਨੂੰ ਬਚਾ ਲਿਆ ਗਿਆ। ਚਸ਼ਮਦੀਦਾਂ ਦੇ ਅਨੁਸਾਰ, ਕੰਪਰੈੱਸਰ ਫਟਣ ਨਾਲ ਸਚਖੰਡ ਸਾਹਿਬ
ਭਾਖੜਾ ਡੈਮ ਤੋਂ ਛੱਡਿਆ ਜਾਵੇਗਾ 5000 ਕਿਊਸਿਕ ਪਾਣੀ, 12 ਤੋਂ 14 ਸਤੰਬਰ ਤੱਕ ਭਾਰੀ ਬਾਰਿਸ਼ ਦੀ ਚੇਤਾਵਨੀ
- by Preet Kaur
- September 11, 2025
- 0 Comments
ਬਿਊਰੋ ਰਿਪੋਰਟ (ਪਟਿਆਲਾ, 11 ਸਤੰਬਰ 2025): ਭਾਖੜਾ ਡੈਮ ਪ੍ਰਬੰਧਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਅੱਜ ਸਵੇਰੇ 11:30 ਵਜੇ ਡੈਮ ਵਿੱਚੋਂ ਵਾਧੂ 5000 ਕਿਊਸਿਕ ਪਾਣੀ ਛੱਡਿਆ ਜਾਵੇਗਾ। ਇਸ ਕਾਰਨ ਹੇਠਲੇ ਇਲਾਕਿਆਂ ਵਿੱਚ ਦਰਿਆਵਾਂ ਦਾ ਪਾਣੀ ਪੱਧਰ ਵੱਧ ਸਕਦਾ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀਡੀਓ ਜਾਰੀ ਕਰਕੇ ਇਹ ਜਾਣਕਾਰੀ ਸ਼ੇਅਰ ਕੀਤੀ ਹੈ।
ਜਥੇਦਾਰ ਗੜਗੱਜ ਨੇ ਕੰਨਿਆਕੁਮਾਰੀ ਦੇ ਸਵਾਮੀਥੋਪੂ ਵਿੱਚ ਅੱਯਾਵਲ਼ੀ ਮੁਖੀ ਨਾਲ ਕੀਤੀ ਮੁਲਾਕਾਤ
- by Preet Kaur
- September 11, 2025
- 0 Comments
ਬਿਊਰੋ ਰਿਪੋਰਟ (ਕੰਨਿਆਕੁਮਾਰੀ/ਅੰਮ੍ਰਿਤਸਰ, 11 ਸਤੰਬਰ 2025): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੇਸ਼ ਦੇ ਦੱਖਣੀ ਹਿੱਸੇ ਵਿੱਚ ਰਹਿਣ ਵਾਲੇ ਅੱਯਾਵਲ਼ੀ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟ ਕਰਨ ਅਤੇ ਇਨ੍ਹਾਂ ਬਾਰੇ ਅਨੁਭਵ ਤੇ ਜਾਣਕਾਰੀ ਹਾਸਲ ਕਰਨ ਲਈ ਕੰਨਿਆਕੁਮਾਰੀ ਸਥਿਤ ਉਨ੍ਹਾਂ ਦੇ ਮੁੱਖ ਦਫ਼ਤਰ ਵਿਖੇ ਅੱਯਾਵਲ਼ੀ ਮੁਖੀ ਬਾਲਾ ਪ੍ਰਜਾਪਤੀ ਆਦਿਕਲਾਰ ਨਾਲ ਮੁਲਾਕਾਤ ਕੀਤੀ।
ਪਟਿਆਲਾ ’ਚ ਸਵਾਰੀਆਂ ਨਾਲ ਭਰੀ ਬੱਸ ਨਾਲ ਵੱਡਾ ਹਾਦਸਾ, ਕਈ ਯਾਤਰੀਆਂ ਦੇ ਪੈਰ ਟੁੱਟੇ
- by Preet Kaur
- September 11, 2025
- 0 Comments
ਬਿਊਰੋ ਰਿਪੋਰਟ (ਪਟਿਆਲਾ, 11 ਸਤੰਬਰ 2025): ਪਟਿਆਲਾ ਵਿੱਚ ਵੀਰਵਾਰ ਸਵੇਰੇ ਪੇਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (PRTC) ਦੀ ਬੱਸ ਬੇਕਾਬੂ ਹੋ ਕੇ ਇੱਕ ਰੁੱਖ਼ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਰੁੱਖ਼ ਵੀ ਬੱਸ ਉੱਤੇ ਆ ਡਿੱਗਿਆ। ਜਿਸ ਨਾਲ ਬੱਸ ਅੰਦਰ ਮੌਜੂਦ ਯਾਤਰੀਆਂ ਵਿੱਚ ਹੜਕੰਪ ਮੱਚ ਗਿਆ। ਇਸ ਹਾਦਸੇ ਵਿੱਚ ਬੱਸ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ।
ਪੰਜਾਬ ਵਿੱਚ ਹੜ੍ਹਾਂ ਕਾਰਨ ਬਿਜਲੀ ਵਿਭਾਗ ਨੂੰ ਵੱਡਾ ਝਟਕਾ, ₹102.58 ਕਰੋੜ ਦਾ ਨੁਕਸਾਨ
- by Preet Kaur
- September 11, 2025
- 0 Comments
ਬਿਊਰੋ ਰਿਪੋਰਟ (11 ਸਤੰਬਰ, 2025): ਪੰਜਾਬ ਵਿੱਚ ਆਏ ਤਬਾਹਕਾਰੀ ਹੜ੍ਹਾਂ ਨੇ ਪਾਵਰਕਾਮ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਹੜ੍ਹ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਨੂੰ ਆਪਣੇ ਬੁਨਿਆਦੀ ਢਾਂਚੇ ਵਿੱਚ ਭਾਰੀ ਨੁਕਸਾਨ ਝੱਲਣਾ ਪਿਆ ਹੈ। ਸਭ ਤੋਂ ਵੱਡਾ ਨੁਕਸਾਨ ਪਠਾਨਕੋਟ ਵਿੱਚ ਸਥਿਤ UBDC (ਅਪਰ ਬਿਆਸ ਡਾਇਵਰਜ਼ਨ ਚੈਨਲ) ਹਾਈਡਲ ਪਾਵਰ ਪ੍ਰੋਜੈਕਟ ਨੂੰ ਹੋਇਆ, ਜਿਸ ਨਾਲ
ਨੇਪਾਲ ਵਿੱਚ ਫਸੇ ਪੰਜਾਬ ਦੇ 92 ਯਾਤਰੀ, ਅੱਜ ਹੋ ਸਕਦੀ ਹੈ ਸੁਰੱਖਿਅਤ ਵਾਪਸੀ
- by Preet Kaur
- September 11, 2025
- 0 Comments
ਬਿਊਰੋ ਰਿਪੋਰਟ (ਚੰਡੀਗੜ੍ਹ, 11 ਸਤੰਬਰ 2025): ਅੰਮ੍ਰਿਤਸਰ ਤੋਂ ਨਿਕਲਿਆ 92 ਯਾਤਰੀਆਂ ਦਾ ਜਥਾ ਨੇਪਾਲ ਵਿੱਚ ਵਿਗੜ ਰਹੇ ਹਾਲਾਤਾਂ ਕਾਰਨ ਫਸ ਗਿਆ ਹੈ। ਕਰਫ਼ਿਊ, ਅੱਗਜ਼ਨੀ ਅਤੇ ਹਿੰਸਕ ਪ੍ਰਦਰਸ਼ਨਾਂ ਦੇ ਵਿਚਕਾਰ ਇਹ ਜਥਾ ਰਾਤ ਦੇ ਸਮੇਂ ਨੇਪਾਲ ਬਾਰਡਰ ਤੱਕ ਪਹੁੰਚਿਆ। ਉਮੀਦ ਹੈ ਕਿ ਅੱਜ ਇਹ ਜਥਾ ਬਾਰਡਰ ਪਾਰ ਕਰਕੇ ਸੁਰੱਖਿਅਤ ਤਰੀਕੇ ਨਾਲ ਭਾਰਤ ਵਾਪਸ ਆ ਜਾਵੇਗਾ। ਇਹ